ਸਾਰੇ ਭਾਰਤੀ ਹਿੰਦੂ ਹਨ ਅਤੇ ਹਿੰਦੂ ਸਾਰੇ ਭਾਰਤੀਆਂ ਦਾ ਪ੍ਰਤੀਨਿਧੀਤੱਵ ਕਰਦੇ ਹਨ : ਮੋਹਨ ਭਾਗਵਤ

09/02/2023 8:19:37 AM

ਨਾਗਪੁਰ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਇਕ 'ਹਿੰਦੂ ਰਾਸ਼ਟਰ' ਅਤੇ ਸਾਰੇ ਭਾਰਤੀ ਹਿੰਦੂ ਹਨ ਅਤੇ ਹਿੰਦੂ ਸਾਰੇ ਭਾਰਤੀਆਂ ਦਾ ਪ੍ਰਤੀਨਿਧੀਤੱਵ ਕਰਦੇ ਹਨ। ਉਨ੍ਹਾਂ ਨੇ ਲੋਕਾਂ ਦੀ ਅਣਦੇਖੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸੰਘ ਨੂੰ ਇਸ ਸਭ ਬਾਰੇ ਸੋਚਣਾ ਚਾਹੀਦਾ। ਆਰ.ਐੱਸ.ਐੱਸ. ਮੁਖੀ ਇਕ ਉਦਘਾਟਨ ਸਮਾਰੋਹ 'ਚ ਬੋਲ ਰਹੇ ਸਨ। ਉਨ੍ਹਾਂ ਕਿਹਾ,''ਹਿੰਦੁਸਤਾਨ ਇਕ 'ਹਿੰਦੂ ਰਾਸ਼ਟਰ' ਹੈ ਅਤੇ ਇਹ ਇਕ ਸੱਚਾਈ ਹੈ। ਵਿਚਾਰਿਕ ਰੂਪ ਨਾਲ ਸਾਰੇ ਭਾਰਤੀ ਹਿੰਦੂ ਹਨ ਅਤੇ ਹਿੰਦੂ ਦਾ ਮਤਲਬ ਸਾਰੇ ਭਾਰਤੀ ਹਨ। ਉਹ ਸਾਰੇ ਜੋ ਅੱਜ ਭਾਰਤ 'ਚ ਹਨ, ਉਹ ਹਿੰਦੂ ਸੰਸਕ੍ਰਿਤੀ, ਹਿੰਦੂ ਪੂਰਵਜਾਂ ਅਤੇ ਹਿੰਦੂ ਜ਼ਮੀਨ ਨਾਲ ਸੰਬੰਧਤ ਹਨ, ਇਨ੍ਹਾਂ ਦੇ ਇਲਾਵਾ ਹੋਰ ਕੁਝ ਨਹੀਂ।''

ਇਹ ਵੀ ਪੜ੍ਹੋ : ਦਿੱਲੀ ਹਾਈ ਕੋਰਟ ਵਲੋਂ ਉਮਰ ਅਬਦੁੱਲਾ ਨੂੰ ਵੱਡਾ ਝਟਕਾ, ਪਤਨੀ ਨੂੰ ਦੇਣੇ ਪੈਣਗੇ ਪ੍ਰਤੀ ਮਹੀਨਾ 1.5 ਲੱਖ

ਭਾਗਵਤ ਨੇ ਕਿਹਾ,''ਕੁਝ ਲੋਕ ਇਸ ਨੂੰ ਸਮਝ ਗਏ ਹਨ, ਜਦੋਂ ਕਿ ਕੁਝ ਆਪਣੀਆਂ ਆਦਤਾਂ ਅਤੇ ਸੁਆਰਥ ਕਾਰਨ ਸਮਝਣ ਤੋਂ ਬਾਅਦ ਇਸ 'ਤੇ ਅਮਲ ਨਹੀਂ ਕਰ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕ ਜਾਂ ਤਾਂ ਇਸ ਨੂੰ ਅਜੇ ਤੱਕ ਸਮਝ ਨਹੀਂ ਸਕੇ ਜਾਂ ਭੁੱਲ ਗਏ ਹਨ।'' ਉਦਘਾਟਨ ਸਮਾਰੋਹ 'ਚ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਿਪੋਰਟਿੰਗ 'ਚ ਸਾਰਿਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਅਤੇ ਆਪਣੀ ਵਿਚਾਰਧਾਰਾ ਨੂੰ ਬਰਕਰਾਰ ਰੱਖਦੇ ਹੋਏ ਇਸ ਨੂੰ ਨਿਰਪੱਖ ਅਤੇ ਤੱਥਾਂ 'ਤੇ ਆਧਾਰਤ ਹੋਣਾ ਚਾਹੀਦਾ। ਭਾਗਵਤ ਨੇ ਕਿਹਾ ਕਿ ਸਾਡੀ ਵਿਚਾਰਧਾਰਾ ਦੀ ਦੁਨੀਆ 'ਚ ਬਹੁਤ ਮੰਗ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਇਸ ਵਿਚਾਰਧਾਰਾ ਦਾ ਕੋਈ ਵਿਕਲਪ ਨਹੀਂ ਹੈ। ਉਨ੍ਹਾਂ ਕਿਹਾ,''ਹਰ ਕੋਈ ਇਸ ਨੂੰ ਸਮਝ ਗਿਆ ਹੈ। ਕੁਝ ਇਸ ਨੂੰ ਸਵੀਕਾਰ ਕਰਦੇ ਹਨ, ਕੁਝ ਨਹੀਂ। ਆਰ.ਐੱਸ.ਐੱਸ. ਮੁਖੀ ਨੇ ਕਿਹਾ ਕਿ ਸੁਆਭਿਕ ਹੈ ਕਿ ਇਸ ਸੰਬੰਧ 'ਚ ਗਲੋਬਲ ਜ਼ਿੰਮੇਵਾਰੀ ਦੇਸ਼-ਸਮਾਜ ਅਤੇ ਉਨ੍ਹਾਂ ਮੀਡੀਆ 'ਤੇ ਆਏਗੀ ਜੋ ਵਿਚਾਰਧਾਰਾ ਦਾ ਪ੍ਰਸਾਰ ਕਰਦੇ ਹਨ। ਭਾਗਵਤ ਨੇ ਵਾਤਾਵਰਣ ਦੀ ਦੇਖਭਾਲ ਕਰਨ ਅਤੇ ਸਵਦੇਸ਼ੀ, ਪਰਿਵਾਰਕ ਮੁੱਲਾਂ ਦਾ ਅਨੁਸ਼ਾਸਨ 'ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News