ਅਯੁੱਧਿਆ ''ਚ ਹੋਟਲ ਬੁੱਕ, ਮੰਦਰ ਟਰੱਸਟ ਨੇ ਵਧਾਇਆ ਰਾਮ ਲੱਲਾ ਦੇ ਦਰਸ਼ਨਾਂ ਦਾ ਸਮਾਂ

Saturday, Dec 28, 2024 - 04:01 PM (IST)

ਅਯੁੱਧਿਆ ''ਚ ਹੋਟਲ ਬੁੱਕ, ਮੰਦਰ ਟਰੱਸਟ ਨੇ ਵਧਾਇਆ ਰਾਮ ਲੱਲਾ ਦੇ ਦਰਸ਼ਨਾਂ ਦਾ ਸਮਾਂ

ਅਯੁੱਧਿਆ- ਨਵੇਂ ਸਾਲ ਦੀ ਆਮਦ ਦੇ ਨਾਲ ਹੀ ਭਗਵਾਨ ਸ਼੍ਰੀ ਰਾਮ ਲੱਲਾ ਦੀ ਜਨਮ ਭੂਮੀ ਅਯੁੱਧਿਆ 'ਚ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਜ਼ਿਲਾ ਹੈੱਡਕੁਆਰਟਰ ਦੇ ਲਗਭਗ ਸਾਰੇ ਹੋਟਲ ਬੁੱਕ ਹੋ ਗਏ ਹਨ। ਇਸ ਦੌਰਾਨ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਰਾਮ ਮੰਦਰ ਦੇ ਦਰਸ਼ਨਾਂ ਦਾ ਸਮਾਂ ਵਧਾ ਦਿੱਤਾ ਹੈ ਅਤੇ ਸੰਭਾਵਿਤ ਭੀੜ ਦੇ ਪ੍ਰਬੰਧਨ ਲਈ ਵਿਆਪਕ ਪ੍ਰਬੰਧ ਕੀਤੇ ਹਨ। ਅਯੁੱਧਿਆ ਦੇ ਇਕ ਸਥਾਨਕ ਹੋਟਲ ਦੇ ਮਾਲਕ ਅੰਕਿਤ ਮਿਸ਼ਰਾ ਨੇ ਕਿਹਾ ਕਿ ਅਸੀਂ ਸ਼ਰਧਾਲੂਆਂ ਦਾ ਇਸ ਨਵੇਂ ਸਾਲ ਦਾ ਸਵਾਗਤ ਕਰਨ ਲਈ ਉਤਸੁਕ ਹਾਂ। ਸਾਡੇ ਸਾਰੇ ਕਮਰੇ 15 ਜਨਵਰੀ ਤੱਕ ਬੁੱਕ ਹੋ ਚੁੱਕੇ ਹਨ। ਦੱਸ ਦੇਈਏ ਕਿ ਇਸ ਸਾਲ 22 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤਾ ਗਈ ਸੀ। 

ਭੀੜ ਪ੍ਰਬੰਧਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਬਾਰੇ ਅਯੁੱਧਿਆ ਦੇ ਸੀਨੀਅਰ ਪੁਲਸ ਸੁਪਰਡੈਂਟ ਰਾਜਕਰਨ ਨਈਅਰ ਨੇ ਕਿਹਾ ਕਿ ਰਾਮ ਮੰਦਰ, ਹਨੂੰਮਾਨਗੜ੍ਹੀ, ਲਤਾ ਚੌਕ, ਗੁਪਤਾ ਘਾਟ, ਸੂਰਜਕੁੰਡ ਅਤੇ ਹੋਰ ਪ੍ਰਸਿੱਧ ਸਥਾਨਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਮੰਦਰ ਟਰੱਸਟ ਨੇ ਵੀ ਵਧਦੀ ਭੀੜ ਨੂੰ ਸੰਭਾਲਣ ਲਈ ਵਿਆਪਕ ਤਿਆਰੀਆਂ ਕੀਤੀਆਂ ਹਨ। ਖਾਸ ਤੌਰ 'ਤੇ 30 ਦਸੰਬਰ ਤੋਂ ਜਨਵਰੀ ਦੇ ਪਹਿਲੇ ਦੋ ਹਫ਼ਤਿਆਂ ਵਿਚਕਾਰ। ਸਰਕਾਰ ਨੇ ਕਿਹਾ ਕਿ ਪਿਛਲੇ ਸਾਲ ਜਨਵਰੀ 'ਚ ਸ਼ਾਨਦਾਰ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਉੱਤਰ ਪ੍ਰਦੇਸ਼ 'ਚ 6 ਮਹੀਨਿਆਂ ਦੇ ਅੰਦਰ ਲਗਭਗ 11 ਕਰੋੜ ਸੈਲਾਨੀਆਂ ਦੀ ਆਮਦ ਹੋਈ। ਸਰਕਾਰ ਨੇ ਕਿਹਾ ਕਿ ਸਿਰਫ ਜਨਵਰੀ 'ਚ ਰਿਕਾਰਡ ਤੋੜ 7 ਕਰੋੜ ਸੈਲਾਨੀਆਂ ਨੇ ਮੰਦਰ 'ਚ ਦਰਸ਼ਨਾਂ ਲਈ ਆਏ, ਜੋ ਇਕ ਮਹੀਨੇ ਵਿਚ ਕਿਸੇ ਵੀ ਸਥਾਨ 'ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸਭ ਤੋਂ ਵੱਧ ਗਿਣਤੀ ਹੈ।


author

Tanu

Content Editor

Related News