ਕੋਰੋਨਾ ਦੇ ਬਾਵਜੂਦ 2022 ਤੱਕ ਭਾਰਤ ਨੂੰ ਸੌਂਪ ਦਿੱਤੇ ਜਾਣਗੇ ਸਾਰੇ 36 ਰਾਫੇਲ: ਫਰਾਂਸੀਸੀ ਰਾਜਦੂਤ

Wednesday, Mar 31, 2021 - 12:40 AM (IST)

ਨਵੀਂ ਦਿੱਲੀ - ਭਾਰਤ ਅਤੇ ਫ਼ਰਾਂਸ ਵਿਚਾਲੇ 36 ਰਾਫੇਲ ਲੜਾਕੂ ਜਹਾਜ਼ ਦੀ ਡੀਲ ਹੈ। ਭਾਰਤ ਵਿੱਚ ਫਰਾਂਸੀਸੀ ਦੂਤ ਨੇ ਕਿਹਾ ਹੈ ਕਿ ਕੋਰੋਨਾ ਦੇ ਬਾਵਜੂਦ 2022 ਤੱਕ ਤੈਅ ਸਮੇਂ ਵਿੱਚ ਸਾਰੇ ਲੜਾਕੂ ਜਹਾਜ਼ ਭਾਰਤ ਨੂੰ ਸੌਂਪ ਦਿੱਤੇ ਜਾਣਗੇ। ਉਨ੍ਹਾਂ ਕਿਹਾ ਹੈ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਕੋਰੋਨਾ ਦੇ ਬਾਵਜੂਦ ਅਸੀਂ ਭਾਰਤ ਨੂੰ ਤੈਅ ਸਮੇਂ ਅਤੇ ਉਸ ਤੋਂ ਪਹਿਲਾਂ ਰਾਫੇਲ ਸੌਂਪਣ ਲਈ ਸਮਰੱਥ ਹਾਂ।

ਇਹ ਵੀ ਪੜ੍ਹੋ- ਰਾਹੁਲ ਗਾਂਧੀ ਨੇ ਵਿਦਿਆਰਥਣਾਂ ਨੂੰ ਦਿੱਤੀ ਜਾਪਾਨੀ ਮਾਰਸ਼ਲ ਆਰਟ ਦੀ ਸਿਖਲਾਈ, ਵੀਡੀਓ ਵਾਇਰਲ

ਉਨ੍ਹਾਂ ਅੱਗੇ ਕਿਹਾ, ਹੁਣ ਤੱਕ 21 ਰਾਫੇਲ ਭਾਰਤ ਨੂੰ ਦਿੱਤੇ ਗਏ ਹਨ। 11 ਪਹਿਲਾਂ ਤੋਂ ਹੀ ਭਾਰਤ ਨੂੰ ਦਿੱਤੇ ਗਏ। 3 ਹੁਣ ਉਡਾਣ ਭਰਨ ਵਾਲੇ ਹਨ। ਅਪ੍ਰੈਲ ਅੰਤ ਤੱਕ ਪੰਜ ਹੋਰ ਦੇ ਦਿੱਤੇ ਜਾਣਗੇ। ਫਰਾਂਸੀਸੀ ਦੂਤ ਇਮੈਨੁਅਲ ਲੇਨਿਨ ਨੇ ਕਿਹਾ ਹੈ ਕਿ ਸਮਝੌਤੇ ਮੁਚਾਬਕ 2022 ਤੱਕ ਸਾਰੇ 36 ਜਹਾਜ਼ਾਂ ਨੂੰ ਭਾਰਤ ਨੂੰ ਸੌਂਪ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਪਿਤਾ ਨੇ ਆਪਣੀ 13 ਸਾਲਾ ਧੀ ਨਾਲ ਕੀਤਾ ਰੇਪ, ਗ੍ਰਿਫਤਾਰ

ਲੱਦਾਖ ਵਿੱਚ ਭਾਰਤ-ਚੀਨ ਦੇ ਵਿਘਟਨ 'ਤੇ ਭਾਰਤ ਲਈ ਫਰਾਂਸੀਸੀ ਦੂਤ ਨੇ ਕਿਹਾ, ਸਾਨੂੰ ਡੀ-ਐਸਕੇਲੇਸ਼ਨ ਦੇਖਣ ਦੀ ਉਮੀਦ ਹੈ। ਸਾਨੂੰ ਲੱਗਦਾ ਹੈ ਕਿ ਕਿਸੇ ਵੀ ਦੇਸ਼ ਕੋਲ ਵਿਸਤਾਰਵਾਦੀ ਨੀਤੀ ਦਾ ਅਧਿਕਾਰ ਨਹੀਂ ਹੈ। ਅਸੀਂ ਉਮੀਦ ਕਰਦੇ ਹਾਂ ਕਿ ਵਿਘਟਨ ਸਹੀ ਢੰਗ ਨਾਲ ਕੀਤਾ ਜਾ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News