ਅਲਕਾ ਲਾਂਬਾ ਨੇ ਵਿੰਨ੍ਹਿਆ ਕੇਜਰੀਵਾਲ ''ਤੇ ਨਿਸ਼ਾਨਾ, ਲਗਾਇਆ ਇਹ ਦੋਸ਼

06/09/2019 1:11:42 AM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੀ ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਖੇਤਰ ਦੇ ਪਾਰਟੀ ਵਰਕਰਾਂ ਤੋਂ ਉਨ੍ਹਾਂ ਦੇ ਅਤੇ ਪਾਰਟੀ 'ਚੋਂ ਕਿਸੇ ਇਕ ਨੂੰ ਚੁਣਨ ਲਈ ਕਿਹਾ ਹੈ। ਅਲਕਾ ਲਾਂਬਾ ਨੇ ਕੇਜਰੀਵਾਲ 'ਤੇ ਦੋਸ਼ ਲਗਾਇਆ ਕਿ 'ਉਹ ਅਜਿਹੇ ਸਮੇਂ 'ਚ ਪਾਰਟੀ ਨੂੰ ਵੰਢ ਰਹੇ ਹਨ, ਜਦੋਂ ਉਸ ਇਕ ਇਕੱਠਾ ਰਹਿਣਾ ਚਾਹੀਦਾ ਹੈ।
ਅਲਕਾ ਲਾਂਬਾ ਨੇ ਟਵੀਟ ਕੀਤਾ, 'ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਰਕਰਾਂ ਨਾਲ ਇਕ ਬੈਠਕ 'ਚ ਕਿਹਾ ਕਿ ਵਰਕਰ ਜਾਂ ਤਾਂ ਪਾਰਟੀ ਨੂੰ ਚੁਣਨ ਜਾਂ ਵਿਧਾਇਕ ਅਲਕਾ ਲਾਂਬਾ ਨੂੰ ਬੈਠਕ 'ਚ ਚਾਂਦਨੀ ਚੌਕ ਵਿਧਾਨ ਸਭਾ ਖੇਤਰ ਦੇ ਵਰਕਰ ਵੀ ਮੌਜੂਦ ਸਨ।
ਇਕ ਟਵੀਟ 'ਚ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, 'ਜੋ ਜ਼ਮੀਨੀ ਵਰਕਰ ਇਨ੍ਹਾਂ ਚੁਣੌਤੀਆਂ ਦੇ ਦੌਰੇ 'ਚ ਪਾਰਟੀ ਨੂੰ ਇਕ ਵਾਰ ਫਿਰ ਮਜ਼ਬੂਤ ਦੇਖਣਾ ਚਾਹੁੰਦੇ ਹਨ, ਉਨ੍ਹਾਂ ਨੇ ਜਦੋਂ ਆਪ ਮੁਖੀ ਕੇਜਰੀਵਾਲ ਤੋਂ ਸਾਰਿਆਂ ਨੂੰ ਪਾਰਟੀ ਨਾਲ ਜੋੜਨ ਦੀ ਗੱਲ ਕਹੀ ਤਾਂ ਹਰੇਕ ਵਾਰ ਦੀ ਤਰ੍ਹਾਂ ਇਕੋਂ ਜਵਾਬ ਸੁਣਨ ਨੂੰ ਮਿਲਿਆ, 'ਪਾਰਟੀ ਮੇਰੀ ਹੈ, ਜਿਸ ਨੂੰ ਜਾਣਾ ਹੈ ਜਾਵੇ ਉਹ ਜਾਵੇ ਮੈਨੂੰ ਪਰਵਾਹ ਨਹੀਂ।'


Inder Prajapati

Content Editor

Related News