ਅਲੀਗੜ੍ਹ : ਏ.ਐੈੱਮ.ਯੂ. ''ਚ ਵਿਦਿਆਰਥੀਆਂ ਨੇ ਲਗਾਏ ''ਲਾਪਤਾ'' ਵੀ.ਸੀ. ਦੇ ਪੋਸਟਰ, ਦੇਣਗੇ ਇਨਾਮ

05/08/2018 1:51:42 PM

ਅਲੀਗੜ੍ਹ— ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕੈਂਪਸ 'ਚ ਜਿੱਨਾਹ ਵਿਵਾਦ ਦੇ ਵਿਚਕਾਰ ਵੀ.ਸੀ. ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਗਏ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ 'ਚ ਜਿਵੇਂ ਵਿਵਾਦ ਹੋ ਰਿਹਾ ਹੈ ਅਤੇ ਵੀ.ਸੀ. ਦੇ ਵੱਲੋਂ ਕੋਈ ਪ੍ਰਕਿਰਿਆ ਨਹੀਂ ਆ ਰਹੀ ਹੈ। ਇਸ ਪੋਸਟਰਜ਼ 'ਚ ਵੀ.ਸੀ. ਪ੍ਰੋਫੈਸਰ ਤਾਰਿਕ ਮੰਸੂਰ ਦਾ ਪਤਾ ਦੱਸਣ ਵਾਲੇ ਨੂੰ 51 ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।
ਦਰਅਸਲ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੈੱਮ.ਯੂ.) 'ਚ ਪਾਕਿਸਤਾਨ ਦੇ ਫਾਊਂਡਰ ਮੁਹੰਮਦ ਅਲੀ ਜਿੱਨਾਹ ਦੀ ਤਸਵੀਰ ਨੂੰ ਲੈ ਕੇ ਵਿਵਾਦ ਹੋ ਚੁੱਕਿਆ ਸੀ। ਵਿਵਾਦ ਤੋਂ ਬਾਅਦ ਯੂਨੀਵਰਸਿਟੀ 'ਚ ਭੰਨ-ਤੋੜ, ਅੱਗ ਲਗਾਉਣਾ ਅਤੇ ਕਾਫੀ ਵਿਵਾਦ ਹੋਇਆ। ਜਿਸ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੇ ਵਿਚਕਾਰ ਬਹਿਸ ਸ਼ੁਰੂ ਹੋ ਗਈ ਅਤੇ ਇਕ ਤੋਂ ਬਾਅਦ ਇਕ ਬਿਆਨ ਆ ਰਹੇ ਹਨ ਪਰ ਇੰਨੇ ਵਿਵਾਦ ਦੇ ਵਿਚਕਾਰ ਯੂਨੀਵਰਸਿਟੀ ਦੇ ਵੀ.ਸੀ. ਪ੍ਰੋਫੈਸਰ ਤਾਰਿਕ ਮੰਸੂਰ ਦਾ ਕੋਈ ਬਿਆਨ ਨਹੀਂ ਆਇਆ।


Related News