ਸ਼ਰਾਬ ਦੇ ਨਸ਼ੇ ''ਚ ਪਿਤਾ ਨੇ ਤਿੰਨ ਮਾਸੂਮ ਧੀਆਂ ਨੂੰ ਨਦੀ ''ਚ ਸੁੱਟਿਆ

Monday, Jun 01, 2020 - 01:01 PM (IST)

ਸ਼ਰਾਬ ਦੇ ਨਸ਼ੇ ''ਚ ਪਿਤਾ ਨੇ ਤਿੰਨ ਮਾਸੂਮ ਧੀਆਂ ਨੂੰ ਨਦੀ ''ਚ ਸੁੱਟਿਆ

ਸੰਤਕਬੀਰਨਗਰ- ਉੱਤਰ ਪ੍ਰਦੇਸ਼ 'ਚ ਸੰਤਕਬੀਰਨਗਰ ਦੇ ਧਨਘਟਾ ਖੇਤਰ 'ਚ ਇਕ ਬੇਰਹਿਮ ਪਿਤਾ ਨੇ ਆਪਣੀਆਂ ਤਿੰਨ ਮਾਸੂਮ ਧੀਆਂ ਨੂੰ ਜਿਉਂਦੇ ਹੀ ਨਦੀ 'ਚ ਸੁੱਟ ਦਿੱਤਾ। ਪੁਲਸ ਸੁਪਰਡੈਂਟ ਅਸਿਤ ਸ਼੍ਰੀਵਾਸਤਵ ਨੇ ਸੋਮਵਾਰ ਨੂੰ ਦੱਸਿਆ ਕਿ ਧਨਘਟਾ ਖੇਤਰ ਦੇ ਦੀਪਪੁਰ ਡਿਹਵਾ ਪਿੰਡ ਵਾਸੀ ਇਕ ਸ਼ਖਸ ਸਰਫਰਾਜ ਨੇ ਸ਼ਨੀਵਾਰ ਰਾਤ ਆਪਣੇ ਇਕ ਦੋਸਤ ਨਾਲ ਮਿਲ ਕੇ ਆਪਣੀਆਂ ਤਿੰਨ ਧੀਆਂ ਨੂੰ ਘਾਘਰਾ ਨਦੀ 'ਚ ਸੁੱਟ ਦਿੱਤਾ। ਉਸ ਤੋਂ ਬਾਅਦ ਆਪਣੇ ਕੱਪੜੇ ਪਾੜ ਕੇ ਬਲੇਡ ਨਾਲ ਸਰੀਰ ਦੇ ਸੱਟ ਦੇ ਨਿਸ਼ਾਨ ਬਣਾ ਕੇ ਤਿੰਨਾਂ ਧੀਆਂ ਦੇ ਅਗਵਾ ਹੋਣ ਦੀ ਸੂਚਨਾ ਫੈਲਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੀਪਪੁਰ ਡਿਹਵਾ ਵਾਸੀ ਸਰਫਰਾਜ 20 ਦਿਨ ਪਹਿਲਾਂ ਮੁੰਬਈ ਤੋਂ ਦਵਾਈ ਲੈਣ ਦੇ ਬਵਾਨੇ ਲੈ ਕੇ ਘਾਘਰਾ ਨਦੀ ਦੇ ਬਿੜਹਰ ਘਾਟ ਪੁਲ 'ਤੇ ਗਿਆ। ਪੁਲ ਤੋਂ ਹੀ ਤਿੰਨਾਂ ਧੀਆਂ ਨੂੰ ਘਾਘਰਾ ਨਦੀ 'ਚ ਸੁੱਟ ਦਿੱਤਾ। ਉਸ ਤੋਂ ਬਾਅਦ ਘਰ ਪਹੁੰਚ ਕੇ ਬਲੇਡ ਨਾਲ ਸਰੀਰ 'ਤੇ ਸੱਟ ਦੇ ਨਿਸ਼ਾਨ ਬਣਾ ਕੇ ਅਤੇ ਕੱਪੜੇ ਪਾੜ ਕੇ ਆਪਣੀਆਂ ਤਿੰਨ ਧੀਆਂ ਦੇ ਅਗਵਾ ਹੋਣ ਦੀ ਸੂਚਨਾ ਫੈਲਾ ਦਿੱਤੀ।

PunjabKesariਦੋਸ਼ੀ ਪਿਤਾ ਨੇ ਅਜਿਹਾ ਕਿਉਂ ਕੀਤਾ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ। ਤਿੰਨੋਂ ਮਾਸੂਮ ਧੀਆਂ ਦੀਆਂ ਲਾਸ਼ਾਂ ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਘਾਘਰਾ ਨਦੀ 'ਚ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਨਦੀ 'ਚ ਪ੍ਰਵਾਹ ਵਧ ਹੋਣ ਕਾਰਨ ਲਾਸ਼ਾਂ ਨੂੰ ਲੱਭਣ 'ਚ ਮੁਸ਼ਕਲ ਹੋਰਹੀ ਹੈ। ਗੋਰਖਪੁਰ ਤੋਂ ਪੁਲਸ ਨੂੰ ਬੁਲਾਇਆ ਗਿਆ ਹੈ ਅਤੇ ਐੱਨ.ਡੀ.ਆਰ.ਐੱਫ. ਅਤੇ ਐੱਸ.ਡੀ.ਆਰ.ਐੱਫ. ਨੂੰ ਵੀ ਮਦਦ ਲਈ ਸੂਚਿਤ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀ ਸ਼ਖਸ ਅਤੇ ਉਸ ਦੇ ਦੋਸਤ ਨੂੰ ਹਿਰਾਸਤ 'ਚ ਲੈ ਲਿਆ ਹੈ। ਇਸ ਵਿਚ ਕੁਝ ਪਿੰਡਵਾਸੀਆਂ ਨੇ ਦੱਸਿਆ ਕਿ ਦੋਸ਼ੀ ਸ਼ਖਸ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਮੁੰਬਈ 'ਚ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਚਲਾਉਂਦਾ ਸੀ ਪਰ ਕੋਰੋਨਾ ਕਾਰਨ ਤਾਲਾਬੰਦੀ ਤੋਂ ਬਾਅਦ ਉਹ ਬੇਰੋਜ਼ਗਾਰ ਹੋ ਗਿਆ ਹੈ ਅਤੇ ਨਸ਼ੇ ਦਾ ਵੀ ਆਦੀ ਹੈ। ਉਸ ਨੇ ਆਪਣੇ ਦੋਸਤ ਨਾਲ ਨਸ਼ਾ ਕਰਨ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News