ਹੁਣ ਕੈਸ਼ ਨਾਲ ਨਹੀਂ ਖਰੀਦੀ ਜਾ ਸਕੇਗੀ ''ਸ਼ਰਾਬ'', ਸ਼ੌਕੀਨਾਂ ਨੂੰ ਵੱਡਾ ਝਟਕਾ
Friday, Nov 15, 2024 - 06:19 PM (IST)
ਉੱਤਰ ਪ੍ਰਦੇਸ਼ : ਸ਼ਰਾਬ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਵੱਡੀ ਖ਼ਬਰ ਇਹ ਹੈ ਕਿ ਹੁਣ ਬਿਨਾਂ ਨਕਦੀ ਤੋਂ ਵੀ ਸ਼ਰਾਬ ਮਿਲੇਗੀ। ਹੁਣ ਕੋਈ ਵੀ ਦੁਕਾਨਦਾਰ ਆਨਲਾਈਨ ਪੇਮੈਂਟ ਲੈਣ ਤੋਂ ਇਨਕਾਰ ਨਹੀਂ ਕਰ ਸਕੇਗਾ। ਦਰਅਸਲ, ਉੱਤਰ ਪ੍ਰਦੇਸ਼ ਸਰਕਾਰ ਨੇ ਡਿਜੀਟਲ ਪੇਮੈਂਟ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਖ਼ਾਸ ਕਰਕੇ ਸ਼ਰਾਬ ਵੇਚਣ ਵਾਲਿਆਂ ਲਈ। ਇਸ ਮੌਕੇ ਆਬਕਾਰੀ ਕਮਿਸ਼ਨਰ ਡਾ.ਅਰਦਾਸ਼ ਸਿੰਘ ਨੇ ਸੂਬੇ ਦੇ ਸਮੂਹ ਸ਼ਰਾਬ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਡਿਜੀਟਲ ਪੇਮੈਂਟ ਦੀ ਸਹੂਲਤ ਪ੍ਰਦਾਨ ਕਰਨ ਅਤੇ ਸ਼ਰਾਬ ਦੀ ਖਰੀਦ ਕਰਦੇ ਸਮੇਂ ਕਿਸੇ ਵੀ ਗਾਹਕ ਨੂੰ ਡਿਜੀਟਲ ਪੇਮੈਂਟ ਤੋਂ ਇਨਕਾਰ ਨਾ ਕਰਨ।
ਇਹ ਵੀ ਪੜ੍ਹੋ - MRI ਮਸ਼ੀਨ 'ਚ ਪਿਆ ਮਰੀਜ਼ ਮਲਣ ਲੱਗਾ ਜਰਦਾ, ਵੀਡੀਓ ਵਾਇਰਲ, ਡਾਕਟਰ ਤੇ ਲੋਕ ਹੈਰਾਨ
ਪੌਸ਼ ਮਸ਼ੀਨਾਂ ਦੀ ਵਰਤੋਂ ਕਰਨਾ ਲਾਜ਼ਮੀ
ਇਸ ਦੇ ਨਾਲ ਹੀ ਸਰਕਾਰ ਨੇ ਸ਼ਰਾਬ ਅਤੇ ਬੀਅਰ ਦੀ ਵਿਕਰੀ ਲਈ ਪੌਸ਼ ਮਸ਼ੀਨਾਂ ਦੀ ਵਰਤੋਂ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਸ਼ਰਾਬ ਅਤੇ ਬੀਅਰ ਦੀ ਬੋਤਲ ਜਾਂ ਕੈਨ ਨੂੰ ਪੋਸ਼ ਮਸ਼ੀਨ ਨਾਲ ਸਕੈਨ ਕਰਨ ਤੋਂ ਬਾਅਦ ਹੀ ਗਾਹਕ ਨੂੰ ਦਿੱਤਾ ਜਾਵੇਗਾ। ਇਸ ਨਾਲ ਨਾ ਸਿਰਫ਼ ਲੈਣ-ਦੇਣ ਵਿੱਚ ਪਾਰਦਰਸ਼ਤਾ ਆਵੇਗੀ, ਸਗੋਂ ਸ਼ਰਾਬ ਦੀ ਓਵਰ-ਰੇਟਿੰਗ 'ਤੇ ਵੀ ਰੋਕ ਲੱਗੇਗੀ।
ਇਹ ਵੀ ਪੜ੍ਹੋ - ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਹ ਮੈਂਬਰ ਹੁੰਦਾ ਪੈਨਸ਼ਨ ਲੈਣ ਦਾ ਹੱਕਦਾਰ, ਜਾਣੋ ਸ਼ਰਤਾਂ
ਰਿਟੇਲ ਦੁਕਾਨਾਂ 'ਤੇ ਆਨਲਾਈਨ ਭੁਗਤਾਨ ਦੀ ਸਹੂਲਤ
ਆਬਕਾਰੀ ਕਮਿਸ਼ਨਰ ਅਨੁਸਾਰ ਸੂਬੇ ਦੇ ਸਾਰੇ ਸ਼ਰਾਬ ਸਪਲਾਈ ਯੂਨਿਟਾਂ, ਥੋਕ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਪੌਸ਼ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਹੁਣ ਬੀਅਰ ਦੇ ਕੈਨ/ਬੋਤਲਾਂ ਨੂੰ ਸਕੈਨ ਕਰਨ ਤੋਂ ਬਾਅਦ ਹੀ ਵੇਚਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਯੂਪੀਆਈ ਆਈਡੀ ਜਾਂ ਕਿਊਆਰ ਕੋਡ ਰਾਹੀਂ ਹਰ ਪ੍ਰਚੂਨ ਸ਼ਰਾਬ ਦੀ ਦੁਕਾਨ 'ਤੇ ਡਿਜੀਟਲ ਭੁਗਤਾਨ ਦੀ ਸਹੂਲਤ ਵੀ ਦਿੱਤੀ ਜਾਵੇਗੀ। ਜੇਕਰ ਕਿਸੇ ਵੀ ਸ਼ਰਾਬ ਦੀ ਦੁਕਾਨ 'ਤੇ ਡਿਜੀਟਲ ਪੇਮੈਂਟ ਦੀ ਸਹੂਲਤ ਨਹੀਂ ਹੈ ਤਾਂ ਗਾਹਕ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਸਕਦੇ ਹਨ। ਇਸ ਲਈ ਗਾਹਕ ਨੂੰ ਆਪਣੀ ਸ਼ਿਕਾਇਤ ਆਨਲਾਈਨ ਜਾਂ ਟੋਲ-ਫ੍ਰੀ ਨੰਬਰ 'ਤੇ ਦਰਜ ਕਰਾਉਣੀ ਹੋਵੇਗੀ।
ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ
ਸ਼ਰਾਬ ਦੀ ਓਵਰ ਰੇਟਿੰਗ 'ਤੇ ਸਖ਼ਤ ਨਿਗਰਾਨੀ
ਜੇਕਰ ਕੋਈ ਵਿਕਰੇਤਾ ਨਿਰਧਾਰਿਤ ਕੀਮਤ ਤੋਂ ਵੱਧ ਕੀਮਤ 'ਤੇ ਸ਼ਰਾਬ ਵੇਚਦਾ ਹੈ, ਤਾਂ ਗਾਹਕ ਨੂੰ ਇਸ ਬਾਰੇ ਟੋਲ-ਫ੍ਰੀ ਨੰਬਰ 14405 ਜਾਂ ਵਟਸਐਪ 'ਤੇ ਸ਼ਿਕਾਇਤ ਕਰਨ ਦੀ ਸਹੂਲਤ ਹੋਵੇਗੀ। ਇਸ ਨਾਲ ਗਾਹਕਾਂ ਨੂੰ ਦੁਕਾਨਦਾਰਾਂ ਵੱਲੋਂ ਓਵਰਚਾਰਜ ਲੈਣ ਦੀ ਸ਼ਿਕਾਇਤ ਕਰਨਾ ਆਸਾਨ ਹੋ ਜਾਵੇਗਾ ਅਤੇ ਸਰਕਾਰ ਇਸ 'ਤੇ ਕਾਰਵਾਈ ਕਰ ਸਕੇਗੀ।
ਜਾਣੋ ਇਸਦੇ ਫ਼ਾਇਦੇ
ਇਹ ਕਦਮ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸ਼ਰਾਬ ਦੀ ਓਵਰ-ਰੇਟਿੰਗ ਅਤੇ ਫੰਡਾਂ ਦੀ ਚੋਰੀ ਵਰਗੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ ਇਹ ਪਾਰਦਰਸ਼ਤਾ ਵਧਾਏਗਾ ਅਤੇ ਗਾਹਕਾਂ ਨੂੰ ਸੁਵਿਧਾਜਨਕ ਭੁਗਤਾਨ ਵਿਧੀ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8