ਅਖਿਲੇਸ਼ ਦਾ ਪ੍ਰਿਯੰਕਾ ਨੂੰ ਜਵਾਬ, ਕਿਹਾ- ਕੋਈ ਵੀ ਪਾਰਟੀ ਕਮਜ਼ੋਰ ਉਮੀਦਵਾਰ ਖੜ੍ਹਾ ਨਹੀਂ ਕਰਦੀ

Thursday, May 02, 2019 - 11:45 AM (IST)

ਲਖਨਊ— ਸਪਾ ਦੇ ਰਾਸ਼ਟਰੀ ਮੁਖੀ ਅਖਿਲੇਸ਼ ਯਾਦਵ ਨੇ ਕਾਂਗਰਸ ਵਲੋਂ ਕਮਜ਼ੋਰ ਉਮੀਦਵਾਰ ਖੜ੍ਹੇ ਕੀਤੇ ਜਾਣ ਦੇ ਦਾਅਵਿਆਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਪਾਰਟੀ ਅਜਿਹਾ ਨਹੀਂ ਕਰਦੀ ਹੈ। ਕਾਂਗਰਸ ਨੇ ਕਿਤੇ ਵੀ ਕਮਜ਼ੋਰ ਉਮੀਦਵਾਰ ਨਹੀਂ ਖੜ੍ਹੇ ਕੀਤੇ ਹਨ। ਸੱਚ ਤਾਂ ਇਹ ਹੈ ਕਿ ਲੋਕ ਕਾਂਗਰਸ ਨੂੰ ਪਸੰਦ ਨਹੀਂ ਕਰਦੇ ਹਨ। ਅਖਿਲੇਸ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਉਨਾਂ ਦਾਅਵਿਆਂ ਦਾ ਜਵਾਬ ਦੇ ਰਹੇ ਸਨ, ਜਿਸ 'ਚ ਪ੍ਰਿਯੰਕਾ ਨੇ ਕਿਹਾ ਸੀ ਕਿ ਯੂ.ਪੀ. 'ਚ ਅਸੀਂ ਕਈ ਸੀਟਾਂ 'ਤੇ ਅਜਿਹੇ ਉਮੀਦਵਾਰ ਖੜ੍ਹੇ ਕੀਤੇ ਹਨ, ਜੋ ਭਾਜਪਾ ਦਾ ਵੋਟ ਕੱਟਣ। ਜਿਸ ਨਾਲ ਭਾਜਪਾ ਨੂੰ ਕਮਜ਼ੋਰ ਕੀਤਾ ਜਾ ਸਕੇ। ਅਖਿਲੇਸ਼ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ 'ਚ ਕੋਈ ਫਰਕ ਨਹੀਂ ਹੈ, ਜੋ ਕਾਂਗਰਸ ਹੀ ਉਹੀ ਭਾਜਪਾ ਹੈ ਅਤੇ ਜੋ ਭਾਜਪਾ ਹੈ ਉਹੀ ਕਾਂਗਰਸ ਹੈ। ਕਾਂਗਰਸ ਨੇ ਹੀ ਸੀ.ਬੀ.ਆਈ. ਅਤੇ ਈ.ਡੀ. ਵਰਗੀ ਏਜੰਸੀਆਂ ਦੀ ਗਲਤ ਵਰਤੋਂ ਕਰਨਾ ਭਾਜਪਾ ਨੂੰ ਸਿਖਾਇਆ ਹੈ।

ਉੱਥੇ ਹੀ ਉਨ੍ਹਾਂ ਨੇ ਰਾਹੁਲ ਗਾਂਧੀ ਦੇ ਬਿਆਨ 'ਤੇ ਵੀ ਜਵਾਬ ਦਿੱਤਾ ਅਤੇ ਕਿਹਾ ਕਿ ਸਪਾ-ਬਸਪਾ ਨੂੰ ਭਾਜਪਾ ਕੰਟਰੋਲ ਨਹੀਂ ਕਰਦੀ। ਅਸੀਂ ਗਠਜੋੜ 'ਚ ਚੋਣ ਲੜ ਰਹੇ ਹਨ। ਸਾਡਾ ਗਠਜੋੜ ਭਾਜਪਾ ਦੀਆਂ ਖਰਾਬ ਨੀਤੀਆਂ ਨੂੰ ਰੋਕ ਦੇਵੇਗਾ। ਦੱਸਣਯੋਗ ਹੈ ਕਿ ਰਾਹੁਲ ਨੇ ਬੁੱਧਵਾਰ ਨੂੰ ਬਾਰਾਬੰਕੀ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਸਪਾ-ਬਸਪਾ ਨੂੰ ਭਾਜਪਾ ਕੰਟਰੋਲ ਕਰਦੀ ਹੈ।


DIsha

Content Editor

Related News