UP ਸਰਕਾਰ ਸਾਫ਼ ਕਰੇ ਕਿ ਵਿਕਾਸ ਦੁਬੇ ਨੇ ਸਰੰਡਰ ਕੀਤਾ ਜਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ : ਅਖਿਲੇਸ਼

07/09/2020 3:10:21 PM

ਲਖਨਊ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਾਨਪੁਰ 'ਚ 8 ਪੁਲਸ ਮੁਲਾਜ਼ਮਾਂ ਦੇ ਕਤਲ ਦੇ ਦੋਸ਼ੀ ਅਤੇ ਅਪਰਾਧੀ ਵਿਕਾਸ ਦੁਬੇ ਦੀ ਮੱਧ ਪ੍ਰਦੇਸ਼ ਦੇ ਉਜੈਨ 'ਚ ਵੀਰਵਾਰ ਨੂੰ ਗ੍ਰਿਫਤਾਰੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਸਪੱਸ਼ਟ ਕਰੇ ਕਿ ਇਹ 'ਆਤਮਸਮਰਪਣ' ਹੈ ਜਾਂ 'ਗ੍ਰਿਫਤਾਰੀ'। ਅਖਿਲੇਸ਼ ਨੇ ਟਵੀਟ ਕੀਤਾ,''ਖਬਰ ਆ ਰਹੀ ਹੈ ਕਿ ਕਾਨਪੁਰ ਕਾਂਡ ਦਾ ਮੁੱਖ ਦੋਸ਼ੀ ਪੁਲਸ ਦੀ ਹਿਰਾਸਤ 'ਚ ਹੈ। ਜੇਕਰ ਇਹ ਸੱਚ ਹੈ ਤਾਂ ਸਰਕਾਰ ਸਾਫ਼ ਕਰੇ ਕਿ ਇਹ ਆਤਮਸਮਰਪਣ ਹੈ ਜਾਂ ਗ੍ਰਿਫਤਾਰੀ। ਨਾਲ ਹੀ ਉਸ ਦੇ ਮੋਬਾਇਲ ਦੇ ਸੀ.ਡੀ.ਆਰ. (ਕਾਲ ਡਿਟੇਲ ਰਿਕਾਰਡ) ਜਨਤਕ ਕਰੇ, ਜਿਸ ਨਾਲ ਅਸਲੀ ਮਿਲੀਭਗਤ ਦਾ ਪਰਦਾਫਾਸ਼ ਹੋ ਸਕੇ।''

PunjabKesariਬੀਤੇ ਵੀਰਵਾਰ ਦੇਰ ਰਾਤ ਕਾਨਪੁਰ ਦੇ ਚੌਬੇਪੁਰ ਇਲਾਕੇ ਦੇ ਬਿਕਰੂ ਪਿੰਡ 'ਚ ਵਿਕਾਸ ਦੁਬੇ ਨੂੰ ਗ੍ਰਿਫਤਾਰ ਕਰਨ ਗਏ ਪੁਲਸ ਦਲ 'ਤੇ ਦੁਬੇ ਅਤੇ ਉਸ ਦੇ ਸਾਥੀਆਂ ਨੇ ਗੋਲੀਆਂ ਚਲਾਈਆਂ ਸਨ, ਜਿਸ 'ਚ ਇਕ ਪੁਲਸ ਸਬ ਇੰਸਪੈਕਟਰ ਸਮੇਤ 8 ਪੁਲਸ ਮੁਲਾਜ਼ਮ ਮਾਰੇ ਗਏ ਸ਼ਨ। ਦੁਬੇ 'ਤੇ 5 ਲੱਖ ਰੁਪਏ ਦਾ ਇਨਾਮ ਸੀ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੁਬੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ,''ਦੁਬੇ ਉਜੈਨ 'ਚ ਰਾਜ ਪੁਲਸ ਦੀ ਹਿਰਾਸਤ 'ਚ ਹੈ।''


DIsha

Content Editor

Related News