ਅਖਿਲੇਸ਼ ਨੇ ਮੋਦੀ ਨੂੰ ਦੱਸਿਆ ''ਪ੍ਰਧਾਨ ਬੰਦੀ''
Sunday, Apr 28, 2019 - 02:37 AM (IST)

ਲਖਨਊ, (ਭਾਸ਼ਾ)– ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਸ਼ਨੀਵਾਰ 'ਪ੍ਰਧਾਨ ਬੰਦੀ' ਦੱਸਿਆ ਅਤੇ ਕਿਹਾ ਕਿ ਦੇਸ਼ ਵਿਚ ਨੋਟਬੰਦੀ ਅਤੇ ਯੂ. ਪੀ. ਵਿਚ 'ਕੰਮ ਬੰਦੀ' ਹੋ ਗਈ ਹੈ। ਪਤਾ ਲੱਗਾ ਹੈ ਕਿ ਹੁਣ 'ਪ੍ਰਧਾਨ ਬੰਦੀ' ਜੀ ਕਨੌਜ ਆ ਰਹੇ ਹਨ। ਉਨ੍ਹਾਂ ਇਕ ਟਵੀਟ ਕਰ ਕੇ ਕਿਹਾ,''ਦੇਸ਼ ਵਿਚ ਨੋਟਬੰਦੀ, ਸੂਬੇ ਵਿਚ ਕੰਮ ਬੰਦੀ, ਕਨੌਜ ਵਿਚ ਬਣ ਰਹੇ ਪਰਫਿਊਮ ਪਾਰਕ ਅਤੇ ਆਲੂ ਮੰਡੀ ਦੀ ਬੰਦੀ ਅਤੇ ਲੈਂਡ ਕਰਦੇ ਸਮੇਂ ਅੱਖ ਦੀ ਬੰਦੀ ਤਾਂ ਜੋ ਕਿਤੇ ਐਕਸਪ੍ਰੈੱਸ ਵੇਅ ਨਜ਼ਰ ਨਾ ਆ ਜਾਏ।''