ਅਕਾਸਾ ਏਅਰਲਾਈਨ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵਾਰਾਣਸੀ ’ਚ ਕਰਵਾਈ ਐਮਰਜੈਂਸੀ ਲੈਂਡਿੰਗ

Saturday, Sep 30, 2023 - 06:26 AM (IST)

ਮੁੰਬਈ/ਵਾਰਾਣਸੀ (ਭਾਸ਼ਾ)- ਮੁੰਬਈ ਤੋਂ ਉਡਾਣ ਭਰਨ ਵਾਲੇ ਅਕਾਸਾ ਏਅਰਲਾਈਨ ਦੇ ਇਕ ਜਹਾਜ਼ ’ਚ ਸ਼ੁੱਕਰਵਾਰ ਨੂੰ ਬੰਬ ਹੋਣ ਦੀ ਧਮਕੀ ਭਰਿਆ ਸੰਦੇਸ਼ ਮਿਲਣ ਤੋਂ ਬਾਅਦ ਉਸ ਦੀ ਵਾਰਾਣਸੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਵਾਬਾਜ਼ੀ ਕੰਪਨੀ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਏਅਰਲਾਈਨ ਮੁਤਾਬਕ, ਜਹਾਜ਼ ’ਚ 166 ਲੋਕ ਸਵਾਰ ਸਨ। ਇਨ੍ਹਾਂ ’ਚ 159 ਯਾਤਰੀ, ਇਕ ਨਵਜਾਤ ਬੱਚਾ ਅਤੇ ਚਾਲਕ ਦਲ ਦੇ 6 ਮੈਂਬਰ ਸਨ।

ਇਹ ਖ਼ਬਰ ਵੀ ਪੜ੍ਹੋ - ਮੱਥਾ ਪਿੱਟ ਰਹੇ ਨੇ ਡੌਂਕੀ ਲਾ ਕੇ ਅਮਰੀਕਾ ਜਾਣ ਵਾਲੇ, ਮੈਕਸੀਕੋ ਦੀ ਸਰਹੱਦ 'ਤੇ ਰੋਲੀ ਜਾ ਰਹੀ ਔਰਤਾਂ ਦੀ ਪੱਤ

ਏਅਰਲਾਈਨ ਨੇ ਕਿਹਾ ਕਿ ਫਲਾਈਟ ਨੰਬਰ ਕਿਊ. ਪੀ. 1498 ਦੇ ਕੈਪਟਨ ਨੂੰ ਵਾਰਾਣਸੀ ਏਅਰ ਟ੍ਰੈਫਿਕ ਕੰਟਰੋਲਰ ਤੋਂ ਐਮਰਜੈਂਸੀ ਅਲਰਟ ਮਿਲਿਆ ਅਤੇ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਜਹਾਜ਼ ਨੂੰ ਵਾਰਾਣਸੀ ’ਚ ਸੁਰੱਖਿਅਤ ਉਤਾਰ ਲਿਆ ਗਿਆ। ਬੁਲਾਰੇ ਨੇ ਕਿਹਾ, ‘‘ਸਵੇਰੇ 11.30 ਵਜੇ, ਅਕਾਸਾ ਏਅਰ ਨੂੰ ਸੋਸ਼ਲ ਮੀਡੀਆ ’ਤੇ (ਜਹਾਜ਼ ’ਚ) ਬੰਬ ਹੋਣ ਦੀ ਧਮਕੀ ਭਰਿਆ ਸੰਦੇਸ਼ ਮਿਲਿਆ। ਅਸੀਂ ਮੁੰਬਈ ਦੀ ਸਥਾਨਕ ਪੁਲਸ ਨੂੰ ਸੂਚਿਤ ਕੀਤਾ ਅਤੇ ਐੱਫ. ਆਈ. ਆਰ. ਦਰਜ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ।’’

ਇਹ ਖ਼ਬਰ ਵੀ ਪੜ੍ਹੋ - iPhone 15 ਖ਼ਰੀਦ ਕੇ ਪਛਤਾ ਰਹੇ ਨੇ ਲੋਕ! ਸਿਰਦਰਦ ਬਣੀਆਂ ਇਹ ਸਮੱਸਿਆਵਾਂ

ਉਨ੍ਹਾਂ ਕਿਹਾ ਕਿ ਏਅਰਲਾਈਨ ਨੇ ਬੰਬ ਦੀ ਧਮਕੀ ਬਾਰੇ ਉਨ੍ਹਾਂ ਸਾਰੇ 16 ਹਵਾਈ ਅੱਡਿਆਂ ਨੂੰ ਸੂਚਿਤ ਕੀਤਾ ਜਿੱਥੋਂ ਉਸ ਦੀਆਂ ਉਡਾਣਾਂ ਸੰਚਾਲਿਤ ਹੁੰਦੀਆਂ ਹਨ। ਵਾਰਾਣਸੀ ਹਵਾਈ ਅੱਡੇ ਦੇ ਡਾਇਰੈਕਟਰ ਪੁਨੀਤ ਗੁਪਤਾ ਨੇ ਕਿਹਾ ਕਿ ਡੂੰਘੀ ਸੁਰੱਖਿਆ ਜਾਂਚ ਤੋਂ ਬਾਅਦ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ ਅਤੇ ਜਹਾਜ਼ ਨੂੰ ਸੁਰੱਖਿਅਤ ਐਲਾਨ ਦਿੱਤਾ ਗਿਆ। ਏਅਰਲਾਈਨ ਨੇ ਇਕ ਬਿਆਨ ’ਚ ਕਿਹਾ, ‘‘29 ਸਤੰਬਰ, 2023 ਨੂੰ ਮੁੰਬਈ ਤੋਂ ਵਾਰਾਣਸੀ ਲਈ ਉਡਾਣ ਭਰਨ ਵਾਲੀ ਅਕਾਸਾ ਏਅਰ ਦੀ ਫਲਾਈਟ ਕਿਊ. ਪੀ. 1498 ਨੂੰ ਏਅਰ ਟ੍ਰੈਫਿਕ ਕੰਟਰੋਲ ਤੋਂ ਐਮਰਜੈਂਸੀ ਸਥਿਤੀ ਦੀ ਚੇਤਾਵਨੀ ਮਿਲੀ। ਕੈਪਟਨ ਨੇ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਅਤੇ ਇਸ ਨੂੰ ਵਾਰਾਣਸੀ ਵਿਚ ਸੁਰੱਖਿਅਤ ਉਤਾਰਿਆ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News