ਅਕਾਲੀ ਦਲ ਨੇ ਦੇਸ਼ ਵਿਆਪੀ CAA ਦੀ ਕੀਤਾ ਵਿਰੋਧ: ਨਰੇਸ਼ ਗੁਜਰਾਲ

12/27/2019 12:17:31 PM

ਨਵੀਂ ਦਿੱਲੀ—ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਨੂੰ ਲੈ ਕੇ ਮੋਦੀ ਸਰਕਾਰ ਤੋਂ ਨਰਾਜ਼ਗੀ ਸਿਰਫ ਵਿਰੋਧੀ ਧਿਰਾਂ ਨੇ ਹੀ ਨਹੀਂ ਜਤਾਈ ਬਲਕਿ ਹੁਣ ਐੱਨ.ਡੀ.ਏ. ਸਹਿਯੋਗੀ ਦਲਾਂ 'ਚ ਵੀ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ 'ਚ ਮੁਸਲਮਾਨਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਸੀ। ਅਕਾਲੀ ਦਲ ਦੇ ਨੇਤਾ ਅਤੇ ਰਾਜਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ, ''ਅਕਾਲੀ ਦਲ ਪੂਰੀ ਤਰ੍ਹਾਂ ਨਾਲ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਦੇ ਖਿਲਾਫ ਹੈ ਪਰ ਸੀ.ਏ.ਏ. 'ਚ ਮੁਸਲਮਾਨਾਂ ਨੂੰ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ।'' ਉਨ੍ਹਾਂ ਨੇ ਐੱਨ.ਡੀ.ਏ ਦਲਾਂ ਵਿਚਾਲੇ ਤਾਲਮੇਲ 'ਚ ਸੁਧਾਰ ਕਰਨ ਦੀ ਅਪੀਲ ਕੀਤੀ, ਜਿਵੇ ਅਟਲ ਬਿਹਾਰੀ ਵਾਜਪਾਈ ਸਰਕਾਰ 'ਚ ਹੋਇਆ ਕਰਦਾ ਸੀ।

ਗੁਜਰਾਲ ਨੇ ਕਿਹਾ, ''ਅਸੀਂ ਸਿੱਖਾਂ ਦੀ ਪ੍ਰਤੀਨਿਧਤਾ ਕਰਦੇ ਹਾਂ ਜੋ ਘੱਟ ਗਿਣਤੀ 'ਚ ਹਨ, ਲਿਹਾਜ਼ਾ ਅਸੀਂ (ਹੋਰ) ਘੱਟ ਗਿਣਤੀਆਂ ਦੀ ਭਾਵਨਾਵਾਂ ਅਤੇ ਚਿੰਤਾਵਾਂ ਦੇ ਪ੍ਰਤੀ ਵੀ ਜ਼ਿਆਦਾ ਸੰਵੇਦਨਸ਼ੀਲ ਹਾਂ। ਅਸੀਂ ਨਹੀਂ ਚਾਹੁੰਦੇ ਹਾਂ ਕਿ ਮੁਸਲਮਾਨ ਅਸੁਰੱਖਿਅਤ ਮਹਿਸੂਸ ਕਰਨ ਜਾਂ ਕੋਈ ਵੀ ਘੱਟ ਗਿਣਤੀ ਕਿਸੇ ਵੀ ਤਰ੍ਹਾਂ ਨਾਲ ਅਸੁਰੱਖਿਅਤ ਮਹਿਸੂਸ ਕਰਨ, ਜਿਸ ਪ੍ਰਕਾਰ 1984 ਤੋਂ ਬਾਅਦ ਸਿੱਖਾਂ ਨੂੰ ਅਸੁਰੱਖਿਅਤਾ ਮਹਿਸੂਸ ਹੋਣ ਲੱਗੀ ਸੀ।''

ਗੁਜਰਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਮੁਸਲਮਾਨਾਂ ਨੂੰ ਸੰਧੋਧਿਤ ਨਾਗਰਿਕਤਾ ਐਕਟ 'ਚ ਸ਼ਾਮਲ ਕੀਤਾ ਜਾਵੇ ਅਤੇ ਪਾਰਟੀ ਨੇ ਸੰਸਦ 'ਚ ਬਿੱਲ 'ਤੇ ਚਰਚਾ ਦੌਰਾਨ ਵੀ ਇਹ ਗੱਲ ਕੀਤੀ ਸੀ। ਅਕਾਲੀ ਦਲ ਅਤੇ ਭਾਜਪਾ ਵਿਚਾਲੇ ਉਭਰਦੇ ਮਤਭੇਦਾਂ ਅਤੇ ਖਾਸ ਤੌਰ 'ਤੇ ਸ਼ਿਵਸੈਨਾ ਦੇ ਰਾਜਗ ਛੱਡਣ 'ਤੇ ਗੁਜਰਾਲ ਨੇ ਕਿਹਾ, ''ਅਸੀਂ ਭਾਜਪਾ ਦੇ ਸਭ ਤੋਂ ਪੁਰਾਣੇ ਸਹਿਯੋਗੀ ਹਾਂ। ਅਸੀਂ ਰਾਜਗ ਦਾ ਹਿੱਸਾ ਹਾਂ ਅਤੇ ਹਮੇਸ਼ਾ ਹੀ ਰਹਾਂਗੇ। ਉਨ੍ਹਾਂ ਨੇ ਇਹ ਵੀ ਕਿਹਾ, ''ਸਾਡੇ ਵਿਚਾਲੇ ਕੋਈ ਵੀ ਮੁੱਦਾ ਅੰਦਰੂਨੀ ਹੈ ਅਤੇ ਐੱਨ.ਡੀ.ਏ ਦੇ ਅੰਦਰ ਹੀ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਗਠਜੋੜ ਸਾਂਝੇਦਾਰਾਂ ਵਿਚਾਲੇ ਬਿਹਤਰ ਤਾਲਮੇਲ ਦੀ ਅਪੀਲ ਕੀਤੀ।


Iqbalkaur

Content Editor

Related News