ਵਿਧਾਨ ਸਭਾ ਚੋਣ ਤੋਂ ਪਹਿਲਾਂ ਅਜੀਤ ਪਵਾਰ ਨੇ ਦਿੱਤਾ ਅਸਤੀਫਾ

09/28/2019 1:08:11 AM

ਮੁੰਬਈ— ਐੱਨ.ਸੀ.ਪੀ. ਪ੍ਰਧਾਨ ਸ਼ਰਦ ਪਵਾਰ ਦੇ ਭਤੀਜੇ ਤੇ ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮਤੰਰੀ ਅਜੀਤ ਪਵਾਰ ਨੇ ਵਿਧਾਇਕ ਤੋਂ ਅਸਤੀਫਾ ਦੇ ਦਿੱਤਾ ਹੈ। ਅਜੀਤ ਪਵਾਰ ਨੇ ਆਪਣਾ ਅਸਤੀਫਾ ਮਹਾਰਾਸ਼ਟਰ ਵਿਧਾਨ ਸਭਾ ਦੇ ਪ੍ਰਧਾਨ ਹਰੀਭਾਊ ਬਾਗੜੇ ਨੂੰ ਭੇਜਿਆ ਹੈ। ਅਜੀਤ ਪਵਾਰ ਦਾ ਅਸਤੀਫਾ ਮਨਜ਼ੂਰ ਵੀ ਹੋ ਗਿਆ ਹੈ। ਹਾਲਾਂਕਿ ਅਜੀਤ ਪਵਾਰ ਨੇ ਅਸਤੀਫਾ ਦੇਣ ਦੇ ਕਾਰਨ ਨੂੰ ਲੈ ਕੇ ਖੁਲਾਸਾ ਨਹੀਂ ਕੀਤਾ ਹੈ ਪਰ ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਅਟਕਲਾਂ ਤੇਜ਼ ਹੋ ਗਈਆਂ ਹਨ।
ਜ਼ਿਕਰਯੋਗ ਹੈ ਕਿ ਅਜੀਤ ਪਵਾਰ ਨੇ ਅਸਤੀਫਾ ਉਦੋਂ ਦਿੱਤਾ ਹੈ ਜਦਕਿ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣ ਦਾ ਐਲਾਨ ਹੋ ਚੁੱਕਾ ਹੈ। ਅਜਿਹੇ 'ਚ ਸਵਾਲ ਉਠਦਾ ਹੈ ਕਿ ਕੀ ਅਜੀਤ ਪਵਾਰ ਆਪਣੇ ਚਾਚਾ ਸ਼ਰਦ ਪਵਾਰ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰਨਾ ਚਾਹੁੰਦੇ ਹਾਂ... ਜਾਂ ਫਿਰ ਅਜੀਤ ਪਵਾਰ ਨੇ ਬੈਂਕ ਘਪਲੇ ਕਾਰਨ ਅਸਤੀਫਾ ਦਿੱਤਾ ਹੈ।
25000 ਕਰੋੜ ਰੁਪਏ ਮਹਾਰਾਸ਼ਟਰ ਸਟੇਟ ਕੋ-ਆਪਰੇਟਿਵ ਬੈਂਕ 'ਚ 70 ਤੋਂ ਜ਼ਿਆਦਾ ਜਿਨ੍ਹਾਂ ਲੋਕਾਂ ਦਾ ਨਾਂ ਹੈ ਉਨ੍ਹਾਂ 'ਚ ਅਜੀਤ ਪਵਾਰ ਸ਼ਾਮਲ ਹੈ। ਇਸ ਮਾਮਲੇ 'ਚ ਈ.ਡੀ. ਨੇ ਸ਼ਰਦ ਪਵਾਰ ਖਿਲਾਫ ਵੀ ਸ਼ਿਕਾਇਤ ਦਰਜ ਕੀਤੀ ਹੈ। ਹਾਲਾਂਕਿ ਸ਼ਰਦ ਪਵਾਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਕਦੇ ਵੀ ਬੈਂਕ 'ਚ ਡਾਇਰੈਕਟਰ ਜਾਂ ਕਿਸੇ ਅਹੁਦੇ 'ਤੇ ਨਹੀਂ ਰਹੇ ਹਨ। ਜਦਕਿ ਅਜੀਤ ਪਵਾਰ ਦੀ ਗੱਲ ਕੀਤੀ ਜਾਵੇ ਤਾਂ ਬੈਂਕ 'ਚ ਡਾਇਰੈਕਟਰ ਦੇ ਅਹੁਦੇ 'ਤੇ ਰਹੇ ਸੀ। ਅਜਿਹੇ 'ਚ ਹੋ ਸਕਦਾ ਹੈ ਕਿ ਅਜੀਤ ਪਵਾਰ ਨੇ ਇਸੇ ਕਾਰਨ ਅਸਤੀਫਾ ਦਿੱਤਾ ਹੋਵੇ। ਇਸ ਤੋਂ ਪਹਿਲਾਂ ਸਿੰਚਾਈ ਘਪਲੇ 'ਚ ਅਜੀਤ ਪਵਾਰ ਦਾ ਨਾਂ ਆਉਣ ਨਾਲ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ।


Inder Prajapati

Content Editor

Related News