26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਨੂੰ AISSF ਨੇ ਕੀਤਾ ਸਨਮਾਨਿਤ
Monday, Jun 28, 2021 - 09:13 PM (IST)
ਨਵੀਂ ਦਿੱਲੀ - ਲਾਲ ਕਿਲ੍ਹੇ 'ਤੇ 26 ਜਨਵਰੀ ਦੇ ਦਿਨ ਕੇਸਰੀ ਝੰਡਾ ਲਹਿਰਾਉਣ ਵਾਲੇ ਵੀਰ ਜੁਗਰਾਜ ਸਿੰਘ ਦੇ ਪਰਿਵਾਰ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (AISSF) ਦੇ ਉਪਰਾਲੇ ਨਾਲ ਐੱਸ.ਜੀ.ਪੀ.ਸੀ. ਦੀ ਸਹਾਇਤਾ ਸਦਕਾ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਮੌਕੇ 'ਤੇ ਵੀਰ ਜੁਗਰਾਜ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕਰਕੇ ਫੈਡਰੇਸ਼ਨ ਵੱਲੋਂ ਹਰ ਤਰੀਕੇ ਨਾਲ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ।
ਆਲ ਇੰਡੀਆ ਸਿੱਖ ਸਟੂਡੇਂਸ ਫੈਡਰੇਸ਼ਨ ਮੰਨਦੀ ਹੈ ਕਿ 26 ਜਨਵਰੀ ਦੇ ਸਹੀ ਮਾਇਨੇ ਦੇ ਯੋਧੇ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਅਤੇ ਸਮੁੱਚੇ ਸਿੱਖ ਸਮਾਜ ਨੂੰ ਬੇਨਤੀ ਹੈ ਕਿ ਵੀਰ ਦੀ ਵੱਧ ਤੋਂ ਵੱਧ ਮਦਦ ਕਰੋ। ਸਾਡਾ ਫਰਜ਼ ਹੈ ਸਿੱਖ ਕੌਮ ਦੇ ਅਸਲ ਹੀਰਿਆਂ ਨੂੰ ਪਛਾਣ, ਉਨ੍ਹਾਂ ਦੇ ਨਾਲ ਖੜ੍ਹਨ ਦਾ।
ਇਹ ਵੀ ਪੜ੍ਹੋ- ਤੇਲੰਗਾਨਾ: ਹਰ ਦਲਿਤ ਪਰਿਵਾਰ ਨੂੰ 10 ਲੱਖ ਦੀ ਆਰਥਿਕ ਮਦਦ ਦਾ ਐਲਾਨ
ਇਸ ਮੌਕੇ ਕੰਵਰ ਚੜ੍ਹਤ ਸਿੰਘ (ਸੀਨੀਅਰ ਆਗੂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ), ਭਾਈ ਮਨਜੀਤ ਸਿੰਘ(ਮੈਂਬਰ ਐੱਸ.ਜੀ.ਪੀ.ਸੀ.), ਸ. ਬਲਦੇਵ ਸਿੰਘ (ਸ. ਜੁਗਰਾਜ ਸਿੰਘ ਦੇ ਪਿਤਾ), ਸਤਨਾਮ ਸਿੰਘ (ਮੈਨੇਜਰ ਬੀੜ ਬਾਬਾ ਬੁੱਢਾ ਸਾਹਿਬ), ਸ. ਜੱਜ ਸਿੰਘ (ਮੈਨੇਜਰ ਗੁਰਦੁਆਰਾ ਬਾਬਾ ਤਾਰਾ ਸਿੰਘ), ਸ. ਕਰਤਾਰ ਸਿੰਘ ਭੂਰਾ ਕੋਹਨਾ, ਸ. ਸਰਬਜੀਤ ਸਿੰਘ ਭੂਰਾ ਕੋਹਨਾ, ਸ. ਅਜੈ ਸਿੰਘ ਸੁਪਰਵਾਈਜ਼ਰ, ਸ. ਨਿਰਮਲ ਸਿੰਘ ਨਾਰਲੀ, ਸ. ਪ੍ਰਦੀਪ ਸਿੰਘ ਬੱਲ, ਸ. ਸੁਰਜੀਤ ਸਿੰਘ, ਸ. ਜੈਮਲ ਸਿੰਘ ਅਤੇ ਇਲਾਕੇ ਦੀ ਹੋਰ ਮਾਨਯੋਗ ਸ਼ਖ਼ਸੀਅਤਾਂ ਮੌਜੂਦ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।