ਰੋਂਦੀ ਹੋਈ ਰਾਬੜੀ ਦੇ ਘਰੋਂ ਨਿਕਲੀ ਤੇਜ ਪ੍ਰਤਾਪ ਦੀ ਪਤਨੀ ਐਸ਼ਵਰਿਆ

9/14/2019 11:56:37 AM

ਪਟਨਾ–ਲਾਲੂ ਯਾਦਵ ਦੀ ਨੂੰਹ ਅਤੇ ਤੇਜ ਪ੍ਰਤਾਪ ਯਾਦਵ ਦੀ ਪਤਨੀ ਐਸ਼ਵਰਿਆ ਰਾਏ ਲੰਬੇ ਸਮੇਂ ਤੋਂ ਬਾਅਦ ਨਜ਼ਰ ਆਈ। ਐਸ਼ਵਰਿਆ ਰਾਏ ਰਾਬੜੀ ਨਿਵਾਸ ਤੋਂ ਰੋਂਦੀ ਹੋਈ ਬਾਹਰ ਨਿਕਲੀ ਹੈ। ਪੀਲੇ ਰੰਗ ਦੇ ਸੂਟ 'ਚ ਐਸ਼ਵਰਿਆ ਰਾਏ ਪੈਦਲ ਹੀ ਘਰੋਂ ਨਿਕਲੀ ਅਤੇ ਗੱਡੀ 'ਚ ਬੈਠ ਕੇ ਰਵਾਨਾ ਹੋ ਗਈ। ਜ਼ਿਕਰਯੋਗ ਹੈ ਕਿ ਤੇਜ ਪ੍ਰਤਾਪ ਯਾਦਵ ਅਤੇ ਉਸ ਦੀ ਪਤਨੀ ਐਸ਼ਵਰਿਆ ਦੇ ਰਿਸ਼ਤੇ ਬਿਹਤਰ ਨਹੀਂ ਹਨ ਅਤੇ ਦੋਵਾਂ ਨੇ ਕੋਰਟ 'ਚ ਤਲਾਕ ਦੀ ਅਰਜ਼ੀ ਦਿੱਤੀ ਹੋਈ ਹੈ।

ਤੇਜ ਪ੍ਰਤਾਪ ਯਾਦਵ ਨੇ ਆਪਣੇ ਵਿਆਹ ਦੇ 6 ਮਹੀਨਿਆਂ ਬਾਅਦ ਹੀ ਪਿਛਲੇ ਸਾਲ 2 ਨਵੰਬਰ ਨੂੰ ਪਤਨੀ ਐਸ਼ਵਰਿਆ ਰਾਏ ਤੋਂ ਤਲਾਕ ਮੰਗਿਆ ਸੀ। ਐਸ਼ਵਰਿਆ ਰਾਏ ਦੇ ਪਿਤਾ ਚੰਦ੍ਰਿਕਾ ਰਾਏ ਰਾਜਦ ਦੇ ਮੌਜੂਦਾ ਵਿਧਾਇਕ ਹਨ ਅਤੇ ਉਨ੍ਹਾਂ ਦੇ ਦਾਦਾ 1960 ਦੇ ਦਹਾਕੇ  'ਚ ਪ੍ਰਦੇਸ਼ ਦੇ ਮੁੱਖ ਮੰਤਰੀ ਸਨ। ਤੇਜ ਪ੍ਰਤਾਪ ਅਤੇ ਐਸ਼ਵਰਿਆ ਦਾ ਵਿਆਹ 12 ਮਈ 2018 ਨੂੰ ਹੋਇਆ ਸੀ। ਦੱਸ ਦੇਈਏ ਕਿ ਲਾਲੂ ਯਾਦਵ ਜੇਲ  'ਚ ਬੰਦ ਸਨ, ਇਸ ਲਈ ਰਾਬੜੀ ਦੇਵੀ ਨੇ ਐਸ਼ਵਰਿਆ ਨੂੰ ਪਸੰਦ ਕੀਤਾ ਪਰ ਵਿਆਹ ਤੋਂ ਬਾਅਦ ਹੀ ਲਾਲੂ ਯਾਦਵ ਦੇ ਪਰਿਵਾਰ 'ਚ ਕਲੇਸ਼ ਵਧ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

This news is Edited By Iqbalkaur