ਸਿਗਰਟ ਦੇ ਪੈਕੇਟ ''ਚ ਬੰਬ ! ਇਕ ਈਮੇਲ ਨੇ ਏਅਰਪੋਰਟ ''ਤੇ ਪਵਾ''ਤੀਆਂ ਭਾਜੜਾਂ
Tuesday, Jul 22, 2025 - 02:57 PM (IST)

ਨੈਸ਼ਨਲ ਡੈਸਕ- ਮਹਾਰਾਸ਼ਟਰ ਸੂਬੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਨਾਗਪੁਰ ਏਅਰਪੋਰਟ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਹੈ। ਈਮੇਲ ਮਿਲਦਿਆਂ ਹੀ ਏਅਰਪੋਰਟ 'ਤੇ ਹਫੜਾ-ਤਫੜੀ ਦਾ ਮਾਹੌਲ ਬਣ ਗਿਆ ਤੇ ਮਿੰਟਾਂ 'ਚ ਉੱਥੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ।
ਹਾਲਾਂਕਿ ਏਅਰਪੋਰਟ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ ਤੇ ਇਸ ਦੇ ਬਾਅਦ ਉੱਥੋਂ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ। ਇਸ ਦੇ ਬਾਵਜੂਦ ਸੁਰੱਖਿਆ ਅਧਿਕਾਰੀ ਪੂਰੀ ਤਰ੍ਹਾਂ ਮੁਸਤੈਦ ਹਨ ਤੇ ਇਲਾਕੇ ਦੀ ਜਾਂਚ ਹਾਲੇ ਵੀ ਕੀਤੀ ਜਾ ਰਹੀ ਹੈ।
STORY | Nagpur airport gets bomb threat; nothing suspicious found in search
— Press Trust of India (@PTI_News) July 22, 2025
READ: https://t.co/dHvEmYz9jk pic.twitter.com/pUBXxGlA6B
ਇਹ ਵੀ ਪੜ੍ਹੋ- ਆਖ਼ਿਰਕਾਰ ਉੱਡ ਹੀ ਪਿਆ ! 38 ਦਿਨਾਂ ਤੋਂ ਕੇਰਲ 'ਚ ਖੜ੍ਹੇ ਬ੍ਰਿਟਿਸ਼ ਲੜਾਕੂ ਜਹਾਜ਼ ਨੇ ਭਰੀ ਉਡਾਣ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 25 ਤੇ 26 ਜੂਨ ਨੂੰ ਨਾਗਪੁਰ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ, ਜੋ ਕਿ ਜਾਂਚ ਮਗਰੋਂ ਝੂਠੀਆਂ ਪਾਈਆਂ ਗਈਆਂ। ਅੱਜ ਮਿਲੀ ਇਸ ਧਮਕੀ ਭਰੀ ਈਮੇਲ 'ਚ ਲਿਖਿਆ ਗਿਆ ਸੀ ਕਿ ਇਕ ਸਿਗਰਟ ਦੇ ਪੈਕੇਟ 'ਚ ਬੰਬ ਰੱਖਿਆ ਗਿਆ ਹੈ, ਜੋ ਕਿ ਕਿਸੇ ਸਮੇਂ ਵੀ ਫਟ ਸਕਦਾ ਹੈ, ਪਰ ਇਹ ਮਹਿਜ਼ ਇਕ ਅਫਵਾਹ ਹੀ ਨਿਕਲੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e