ਘਰ ਪਰਤ ਰਹੀ ਏਅਰਹੋਸਟੈੱਸ ਨਾਲ ਟੈਕਸੀ ਬਾਈਕ ਸਵਾਰ ਨੇ ਕੀਤੀ ਛੇੜਛਾੜ, ਪੁਲਸ ਨੇ ਯੂਪੀ ਤੋਂ ਨੱਪ ਲਿਆ

Tuesday, Aug 13, 2024 - 10:13 PM (IST)

ਨਵੀਂ ਦਿੱਲੀ : ਪੂਰਬੀ ਦਿੱਲੀ ਵਿਚ ਇਕ ਈ-ਟੈਕਸੀ ਬਾਈਕ ਸਵਾਰ ਵੱਲੋਂ ਆਪਣੇ ਘਰ ਪਰਤ ਰਹੀ ਏਅਰਹੋਸਟੈੱਸ ਨੂੰ ਕਥਿਤ ਤੌਰ 'ਤੇ ਘਸੀਟਣ ਅਤੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਬੀਤੀ ਬੁੱਧਵਾਰ ਰਾਤ ਬੁੱਧ ਜੈਅੰਤੀ ਪਾਰਕ ਨੇੜੇ ਸਾਈਮਨ ਬੋਲੀਵਰ ਰੋਡ 'ਤੇ ਵਾਪਰੀ, ਜਦੋਂ ਲੜਕੀ ਟੈਕਸੀ ਰਾਹੀਂ ਪੂਰਬੀ ਦਿੱਲੀ ਸਥਿਤ ਆਪਣੇ ਘਰ ਵਾਪਸ ਆ ਰਹੀ ਸੀ।

ਜਾਣਕਾਰੀ ਮੁਤਾਬਕ ਲੜਕੀ ਨੇ INdrive ਐਪ ਰਾਹੀਂ ਆਪਣੇ ਲਈ ਬਾਈਕ ਬੁੱਕ ਕਰਵਾਈ ਸੀ। ਲੜਕੀ ਨੇ ਪੂਰਬੀ ਦਿੱਲੀ ਤੋਂ ਦਵਾਰਕਾ ਜਾਣਾ ਸੀ। ਬਾਈਕ ਸਵਾਰ ਲੜਕੀ ਨੂੰ ਲੈ ਕੇ ਦਵਾਰਕਾ ਜਾ ਰਿਹਾ ਸੀ। ਉਦੋਂ ਬੁੱਧ ਜੈਅੰਤੀ ਪਾਰਕ ਨੇੜੇ ਆਈਸਕ੍ਰੀਮ ਖਾਣ ਬਹਾਨੇ ਬਾਈਕ ਸਵਾਰ ਰੁਕਿਆ ਅਤੇ ਲੜਕੀ ਨਾਲ ਛੇੜਛਾੜ ਕਰਨ ਲੱਗਾ।

ਬਜ਼ੁਰਗ ਜੋੜੇ ਨੇ ਕੀਤੀ ਲੜਕੀ ਦੀ ਮਦਦ 
ਆਪਣੇ ਨਾਲ ਛੇੜਛਾੜ ਹੁੰਦੀ ਦੇਖ ਲੜਕੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉੱਥੋਂ ਲੰਘ ਰਹੇ ਇਕ ਬਜ਼ੁਰਗ ਜੋੜੇ ਨੇ ਲੜਕੀ ਦੀ ਮਦਦ ਕੀਤੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲੜਕੀ ਨੂੰ ਛੁਡਵਾਇਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਫਿਰ ਲੜਕੀ ਨੂੰ ਸੁਰੱਖਿਅਤ ਘਰ ਪਹੁੰਚਾਇਆ ਗਿਆ।

ਡਿਪਟੀ ਕਮਿਸ਼ਨਰ ਆਫ ਪੁਲਸ ਦੇਵੇਸ਼ ਕੁਮਾਰ ਮਾਹਲਾ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ 35 ਸਾਲਾ ਜੈਵੀਰ ਨੂੰ ਔਰਈਆ, ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ। ਮਾਹਲਾ ਨੇ ਦੱਸਿਆ ਕਿ ਉਸਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 74/76/109(1)/115(2) ਤਹਿਤ ਚਾਣਕਿਆਪੁਰੀ ਥਾਣੇ ਵਿਚ ਐੱਫਆਈਆਰ ਦਰਜ ਕੀਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Sandeep Kumar

Content Editor

Related News