ਯਾਤਰੀਆਂ ਲਈ ਵੱਡੀ ਖ਼ਬਰ! ਹਵਾਈ ਯਾਤਰਾ ਤੇ ਹੋਟਲ ਦੇ ਕਮਰੇ ਦੀ ਬੁਕਿੰਗ ਹੋਈ ਸਸਤੀ

Saturday, Sep 06, 2025 - 11:50 AM (IST)

ਯਾਤਰੀਆਂ ਲਈ ਵੱਡੀ ਖ਼ਬਰ! ਹਵਾਈ ਯਾਤਰਾ ਤੇ ਹੋਟਲ ਦੇ ਕਮਰੇ ਦੀ ਬੁਕਿੰਗ ਹੋਈ ਸਸਤੀ

ਨੈਸ਼ਨਲ ਡੈਸਕ : ਜੀਐੱਸਟੀ ਕੌਂਸਲ ਦੇ ਫ਼ੈਸਲੇ ਤੋਂ ਬਾਅਦ 22 ਸਤੰਬਰ ਤੋਂ 7,500 ਰੁਪਏ ਪ੍ਰਤੀ ਦਿਨ ਤੱਕ ਦੇ ਕਿਰਾਏ ਵਾਲੇ ਹੋਟਲ ਕਮਰੇ ਸਸਤੇ ਹੋ ਜਾਣਗੇ। ਇਸ ਨਾਲ ਸੈਰ-ਸਪਾਟਾ ਉਦਯੋਗ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਬੁੱਧਵਾਰ ਨੂੰ ਹੋਈ ਜੀਐਸਟੀ ਕੌਂਸਲ ਦੀ 56ਵੀਂ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ 7,500 ਰੁਪਏ ਪ੍ਰਤੀ ਦਿਨ ਤੱਕ ਦੇ ਕਿਰਾਏ ਵਾਲੇ ਹੋਟਲ ਕਮਰਿਆਂ 'ਤੇ ਹੁਣ 5 ਫ਼ੀਸਦੀ ਦੀ ਦਰ ਨਾਲ ਜੀਐਸਟੀ ਲਗਾਇਆ ਜਾਵੇਗਾ ਅਤੇ ਇਸ 'ਤੇ ਇਨਪੁੱਟ ਟੈਕਸ ਕ੍ਰੈਡਿਟ (ਆਈਟੀਸੀ) ਵੀ ਲਾਗੂ ਨਹੀਂ ਹੋਵੇਗਾ। ਇਸ ਵੇਲੇ ਇਸ ਸ਼੍ਰੇਣੀ ਦੇ ਹੋਟਲ ਕਮਰਿਆਂ 'ਤੇ 12 ਫ਼ੀਸਦੀ GST ਦੇ ਨਾਲ ITC ਦੀ ਵਿਵਸਥਾ ਹੈ।

ਇਹ ਵੀ ਪੜ੍ਹੋ : ਪ੍ਰਾਈਵੇਟ ਕਰਮਚਾਰੀਆਂ ਲਈ ਵੱਡੀ ਖ਼ਬਰ: ਹੁਣ 10 ਘੰਟੇ ਕਰਨਾ ਪਵੇਗਾ ਕੰਮ

ਆਨਲਾਈਨ ਬੁਕਿੰਗ ਪਲੇਟਫਾਰਮ ਮੇਕਮਾਈਟ੍ਰਿਪ ਦੇ ਸਹਿ-ਸੰਸਥਾਪਕ ਅਤੇ ਸਮੂਹ ਮੁੱਖ ਕਾਰਜਕਾਰੀ ਅਧਿਕਾਰੀ ਰਾਜੇਸ਼ ਮਾਗੋ ਨੇ ਕਿਹਾ ਕਿ ਕਮਰਿਆਂ ਦੀਆਂ ਦਰਾਂ 'ਤੇ ਜੀਐਸਟੀ ਕਟੌਤੀ ਭਾਰਤੀ ਯਾਤਰੀਆਂ ਲਈ ਹੋਟਲਾਂ ਵਿੱਚ ਠਹਿਰਨ ਨੂੰ ਵਧੇਰੇ ਕਿਫਾਇਤੀ ਬਣਾਏਗੀ, ਘਰੇਲੂ ਮੰਗ ਨੂੰ ਵਧਾਏਗੀ ਅਤੇ ਅਰਥਵਿਵਸਥਾ ਵਿੱਚ ਖਪਤ ਵਧਾਏਗੀ।  ਸੋਧੀਆਂ ਦਰਾਂ 22 ਸਤੰਬਰ, 2025 ਤੋਂ ਲਾਗੂ ਹੋਣਗੀਆਂ। 1,000 ਰੁਪਏ ਪ੍ਰਤੀ ਰਾਤ ਤੋਂ ਘੱਟ ਕੀਮਤ ਵਾਲੇ ਹੋਟਲ ਕਮਰਿਆਂ 'ਤੇ GST ਨਹੀਂ ਲੱਗੇਗਾ, ਜਦੋਂ ਕਿ 7,500 ਰੁਪਏ ਤੋਂ ਵੱਧ ਕੀਮਤ ਵਾਲੇ ਪ੍ਰੀਮੀਅਮ ਹੋਟਲਾਂ 'ਤੇ 18% GST ਲੱਗੇਗਾ। ਇਸ ਬਦਲਾਅ ਨਾਲ ਕਈ ਤਰ੍ਹਾਂ ਦੇ ਯਾਤਰੀਆਂ ਲਈ ਕਿਰਾਏ ਘੱਟ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : 10 ਦਿਨ ਸਕੂਲ-ਕਾਲਜ ਬੰਦ! ਆਨਲਾਈਨ ਹੋਵੇਗੀ ਪੜ੍ਹਾਈ, ਜਾਣੋ ਹੈਰਾਨੀਜਨਕ ਵਜ੍ਹਾ

ਹਵਾਈ ਯਾਤਰਾ ਵਿੱਚ ਵੀ ਰਾਹਤ ਮਿਲੇਗੀ
ਇਕਾਨਮੀ ਕਲਾਸ ਦੀਆਂ ਟਿਕਟਾਂ 'ਤੇ ਹੁਣ 12 ਫ਼ੀਸਦੀ ਦੀ ਬਜਾਏ 5 ਫ਼ੀਸਦੀ GST ਲੱਗੇਗਾ, ਅਤੇ ਬਿਜ਼ਨਸ ਕਲਾਸ ਦੇ ਕਿਰਾਏ 'ਤੇ 18 ਫ਼ੀਸਦੀ ਦੀ ਬਜਾਏ 12 ਫ਼ੀਸਦੀ ਟੈਕਸ ਲੱਗੇਗਾ। ਇਸ ਕਦਮ ਦਾ ਉਦੇਸ਼ ਮਨੋਰੰਜਨ ਅਤੇ ਕਾਰੋਬਾਰੀ ਯਾਤਰੀਆਂ ਦੋਵਾਂ ਲਈ ਯਾਤਰਾ ਲਾਗਤਾਂ ਨੂੰ ਘਟਾਉਣਾ ਹੈ, ਜਿਸ ਨਾਲ ਉਡਾਣਾਂ ਦੀ ਮੰਗ ਵਿੱਚ ਵਾਧਾ ਹੋ ਸਕਦਾ ਹੈ। ਇਸ ਦੌਰਾਨ ਬਿਜ਼ਨਸ ਕਲਾਸ ਦੇ ਯਾਤਰੀਆਂ ਨੂੰ ਵਧੇਰੇ ਖਰਚ ਕਰਨਾ ਪਵੇਗਾ। ਹੋਟਲਾਂ ਅਤੇ ਉਡਾਣਾਂ 'ਤੇ ਟੈਕਸ ਦਰਾਂ ਘਟਣ ਨਾਲ ਠਹਿਰਨ ਅਤੇ ਹਵਾਈ ਯਾਤਰਾ ਦੋਵੇਂ ਸਸਤੇ ਹੋ ਜਾਣਗੇ, ਜਿਸ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਯਾਤਰਾ ਅਤੇ ਤਿਉਹਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News