ਦਿੱਲੀ ’ਚ ਸੰਘਣੀ ਹੋਈ ਧੁੰਦ, ਹਵਾ ਗੁਣਵੱਤਾ ਗੰਭੀਰ ਸ਼੍ਰੇਣੀ ’ਚ

11/12/2021 3:20:08 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ’ਚ ਸ਼ੁੱਕਰਵਾਰ ਨੂੰ ਧੁੰਦ ਹੋਰ ਸੰਘਣੀ ਹੋ ਗਈ ਅਤੇ ਕਈ ਥਾਂਵਾਂ ’ਤੇ ਦ੍ਰਿਸ਼ਤਾ 200 ਮੀਟਰ ਰਹੀ। ਰਾਜਧਾਨੀ ’ਚ ਨਵੰਬਰ ਦੀ ਸ਼ੁਰੂਆਤ ਤੋਂ ਹੀ ਪ੍ਰਦੂਸ਼ਣ ਦੇ ਪੱਧਰ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ’ਚ ਦੀਵਾਲੀ ਦੇ ਬਾਅਦ ਪਿਛਲੇ 7 ਦਿਨਾਂ ਤੋਂ ਹਵਾ ਗੁਣਵੱਤਾ ਦਾ ਪੱਧਰ ਗੰਭੀਰ ਸ਼੍ਰੇਣੀ ’ਚ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਇਕ ਵਿਸ਼ਲੇਸ਼ਣ ਅਨੁਸਾਰ, ਹਰ ਸਾਲ ਇਕ ਨਵੰਬਰ ਤੋਂ 15 ਨਵੰਬਰ ਦਰਮਿਆਨ ਦਿੱਲੀ ’ਚ ਲੋਕਾਂ ਨੂੰ ਬੇਹੱਦ ਦੂਸ਼ਿਤ ਹਵਾ ’ਚ ਸਾਹ ਲੈਣੀ ਪੈਂਦੀ ਹੈ। ਸ਼ਹਿਰ ’ਚ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 454 ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਗੁਜਰਾਤ ਦੰਗੇ : ਨਰਿੰਦਰ ਮੋਦੀ ਨੂੰ ਮਿਲੀ ਕਲੀਨ ਚਿੱਟ ਨੂੰ ਜ਼ਾਕੀਆ ਜਾਫਰੀ ਨੇ SC ’ਚ ਦਿੱਤੀ ਚੁਣੌਤੀ

ਵੀਰਵਾਰ ਨੂੰ ਏ.ਕਿਊ.ਆਈ. ਦਾ 24 ਘੰਟੇ ਦਾ ਔਸਤ 411 ਸੀ। ਸਵੇਰੇ 9 ਵਜੇ ਫਰੀਦਾਬਾਦ ’ਚ ਏ.ਕਿਊ.ਆਈ. 490 ਰਿਹਾ। ਇਸ ਤੋਂ ਇਲਾਵਾ ਗ੍ਰੇਟਰ ਨੋਇਡਾ ’ਚ 476, ਗੁਰੂਗ੍ਰਾਮ ’ਚ 418 ਅਤੇ ਨੋਇਡਾ ’ਚ ਇਹ 434 ਦਰਜ ਕੀਤਾ ਗਿਆ। ਜ਼ੀਰੋ ਤੋਂ 50 ਦਰਮਿਆਨ ਹਵਾ ਗੁਣਵੱਤਾ ਨੂੰ ਚੰਗਾ, 51 ਤੋਂ 100 ਦਰਮਿਆਨ ਨੂੰ ਤਸੱਲੀਬਖਸ਼, 101 ਤੋਂ 200 ਦਰਮਿਆਨ ਨੂੰ ਮੱਧਮ, 201 ਤੋਂ 300 ਦਰਮਿਆਨ ਨੂੰ ਖ਼ਰਾਬ, 301 ਤੋਂ 400 ਦਰਮਿਆਨ ਨੂੰ ਬਹੁਤ ਖ਼ਰਾਬ ਅਤੇ 401 ਤੋਂ 500 ਦੇ ਦਰਮਿਆਨ ਨੂੰ ਗੰਭੀਰ ਮੰਨਿਆ ਜਾਂਦਾ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News