ਹਵਾ ਪ੍ਰਦੂਸ਼ਣ ਕਾਰਨ ਭਾਰਤ ’ਚ ਗਰਭਪਾਤ ਦਾ ਖ਼ਤਰਾ ਵਧਿਆ: ਅਧਿਐਨ
Thursday, Jan 07, 2021 - 06:42 PM (IST)
ਨਵੀਂ ਦਿੱਲੀ— ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਗਰਭਵਤੀ ਬੀਬੀਆਂ ’ਚ ਸਮੇਂ ਤੋਂ ਪਹਿਲਾਂ ਜਣੇਪੇ ਦੀਆਂ ਦਰਦਾਂ ਅਤੇ ਗਰਭਪਾਤ ਦਾ ਜ਼ੋਖਮ ਵੱਧ ਜਾਂਦਾ ਹੈ। ਸੋਧ ਮੈਗਜ਼ੀਨ ‘ਦਿ ਲਾਂਸੇਟ ਪਲਾਨੇਟਰੀ ਹੈਲਥ’ ਵਿਚ ਪ੍ਰਕਾਸ਼ਤ ਇਕ ਅਧਿਐਨ ’ਚ ਇਨ੍ਹਾਂ ਖ਼ਤਰਿਆਂ ਬਾਰੇ ਚੌਕਸ ਕੀਤਾ ਹੈ। ਸੋਧਕਰਤਾਵਾਂ ਨੇ ਆਪਣੇ ਅਧਿਐਨ ’ਚ ਪਾਇਆ ਹੈ ਕਿ ਦੱਖਣੀ ਏਸ਼ੀਆ ’ਚ ਹਰ ਸਾਲ ਅਨੁਮਾਨਤ ਤੌਰ ’ਤੇ 3,49,681 ਬੀਬੀਆਂ ਦੇ ਗਰਭਪਾਤ ਦਾ ਸਬੰਧ ਹਵਾ ’ਚ ਮੌਜੂਦ ਅਤਿ ਸੂਖਮ ਕਣ ਪੀ. ਐੱਮ.2.5 ਨਾਲ ਜੁੜਿਆ ਹੈ। ਭਾਰਤ ’ਚ ਮਿਆਰੀ ਹਵਾ ਦੀ ਗੁਣਵੱਤਾ ’ਚ ਪੀ. ਐੱਮ.2.5 ਕਣ ਦੀ ਮੌਜੂਦਗੀ 40 ਮਾਈ¬ਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ 2000-2016 ਦਰਮਿਆਨ ਖੇਤਰ ਵਿਚ ਕੁੱਲ ਗਰਭਪਾਤ ਵਿਚ ਇਸ ਦੀ ਹਿੱਸੇਦਾਰੀ 7 ਫ਼ੀਸਦੀ ਸੀ।
ਹਵਾ ਗੁਣਵੱਤਾ ਨੂੰ ਲੈ ਕੇ ਵਿਸ਼ਵ ਦੁਨੀਆ ਸੰਗਠਨ ਦੇ ਨਿਰਦੇਸ਼ ਤਹਿਤ 10 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਜ਼ਿਆਦਾ ਹੋਣ ’ਤੇ ਇਹ ਗਰਭਪਾਤ ਦੇ 29 ਫ਼ੀਸਦੀ ਤੋਂ ਵਧੇਰੇ ਮਾਮਲਿਆਂ ਲਈ ਜ਼ਿੰਮੇਵਾਰ ਹੁੰਦਾ ਹੈ। ਪੇਕਿੰਗ ਯੂਨੀਵਰਸਿਟੀ, ਚੀਨ ਦੇ ਸੋਧਕਰਤਾ ਅਤੇ ਅਧਿਐਨ ਦੇ ਲੇਖਕ ਤਾਓ ਝੂ ਨੇ ਕਿਹਾ ਕਿ ਗਲੋਬਲ ਪੱਧਰ ’ਤੇ ਦੱਖਣੀ ਏਸ਼ੀਆ ਵਿਚ ਸਭ ਤੋਂ ਜ਼ਿਆਦਾ ਗਰਭਪਾਤ ਦੀ ਘਟਨਾਵਾਂ ਹੁੰਦੀਆਂ ਹਨ ਅਤੇ ਦੁਨੀਆ ’ਚ ਇਹ ਪੀ. ਐੱਮ 2.5 ਤੋਂ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਖੇਤਰ ਹੈ। ਸਾਡੇ ਅਧਿਐਨ ਤੋਂ ਇਹ ਸਿੱਟਾ ਨਿਕਲਿਆ ਹੈ ਕਿ ਖਰਾਬ ਹਵਾ ਗੁਣਵੱਤਾ ਦੇ ਕਾਰਨ ਖੇਤਰ ’ਚ ਗਰਭਪਾਤ ਦਾ ਖ਼ਤਰਾ ਵੱਧ ਜਾਂਦਾ ਹੈ। ਪ੍ਰਦੂਸ਼ਣ ਪੱਧਰ ਨੂੰ ਘਟਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ।