ਹਵਾ ਪ੍ਰਦੂਸ਼ਣ ਦਾ ਬੱਚਿਆਂ ਦੀ ਧੜਕਣ ’ਤੇ ਪੈ ਸਕਦੈ ਬੁਰਾ ਅਸਰ

10/31/2019 2:26:19 AM

ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ ਦੀ ਆਬੋ-ਹਵਾ ਇਸ ਸਮੇਂ ਸਾਰਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਹਵਾ ਪ੍ਰਦੂਸ਼ਣ ਦੇ ਸੂਖਮ ਕਣ ਜਦੋਂ ਹਵਾ ਰਾਹੀਂ ਸਾਡੇ ਫੇਫੜਿਆਂ ’ਚ ਜਾਂਦੇ ਹਨ ਤਾਂ ਇਹ ਨਾ ਸਿਰਫ ਸਾਡੀ ਸਿਹਤ ’ਤੇ ਅਸਰ ਪਾਉਂਦੇ ਹਨ ਸਗੋਂ ਇਸ ਦੁਨੀਆ ’ਚ ਅੱਖਾਂ ਖੋਲ੍ਹਣ ਤੋਂ ਪਹਿਲਾਂ ਹੀ ਗਰਭ ’ਚ ਪਲ ਰਹੇ ਬੱਚਿਆਂ ਦੀ ਸਿਹਤ ’ਤੇ ਹੀ ਬੁਰਾ ਅਸਰ ਪੈਂਦਾ ਹੈ। ਇਕ ਅਧਿਐਨ ਮੁਤਾਬਕ ਗਰਭ ਅਵਸਥਾ ਦੌਰਾਨ ਜੋ ਮਾਵਾਂ ਹਵਾ ਪ੍ਰਦੂਸ਼ਣ ਦੀ ਲਪੇਟ ’ਚ ਆਉਂਦੀਆਂ ਹਨ, ਉਨ੍ਹਾਂ ਦੇ 6 ਮਹੀਨੇ ਦੀ ਉਮਰ ਦੇ ਬੱਚਿਆਂ ’ਚ ਤਨਾਅ ਦੀ ਸਥਿਤੀ ’ਚ ਧੜਕਣ ਘੱਟ ਹੋ ਜਾਂਦੀ ਹੈ। ਰਸਾਲੇ ਐਨਵਾਇਰਮੈਂਟਲ ਹੈਲਥ ਪ੍ਰਾਸਪੈਕਟਿਵਸ ’ਚ ਛਪੇ ਅਧਿਐਨ ’ਚ ਪਾਇਆ ਗਿਆ ਕਿ ਜਨਮ ਤੋਂ ਪਹਿਲਾਂ ਦੂਸ਼ਿਤ ਹਵਾ ’ਚ ਸਾਹ ਲੈਣ ਵਾਲੀਆਂ ਮਾਤਾਵਾਂ ਦੇ 6 ਮਹੀਨੇ ਦੇ ਬੱਚਿਆਂ ’ਚ ਦਿਲ ਦੀ ਧੜਕਣ ’ਤੇ ਅਸਰ ਪੈ ਸਕਦਾ ਹੈ।


Khushdeep Jassi

Content Editor

Related News