ਏਅਰ ਇੰਡੀਆ ਨੂੰ ਦੇਣੀ ਹੋਵੇਗੀ ਪੀ.ਐੱਮ. ਦੇ ਵਿਦੇਸ਼ੀ ਦੌਰਿਆਂ ਦੀ ਜਾਣਕਾਰੀ : CIC

Wednesday, May 09, 2018 - 02:32 AM (IST)

ਨਵੀਂ ਦਿੱਲੀ—ਕੇਂਦਰੀ ਸੂਚਨਾ ਆਯੋਗ (ਸੀ.ਆਈ.ਸੀ.) ਨੇ ਏਅਰ ਇੰਡੀਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ੀ ਯਾਤਰਾਵਾਂ 'ਤੇ ਹੋਏ ਖਰਚੇ ਨਾਲ ਸਬੰਧਿਤ ਪੂਰੇ ਰਿਕਾਰਡ ਦੇਣ ਦਾ ਨਿਰਦੇਸ਼ ਦਿੱਤਾ। ਇਸ 'ਚ ਬਿੱਲ ਦੇ ਨਾਲ-ਨਾਲ  ਭੁਗਤਾਨ ਤਰੀਕ ਦਾ ਵੇਰਵਾ ਹੋਣਾ ਜ਼ਰੂਰੀ ਹੈ। ਸੀ.ਆਈ.ਸੀ. ਅਮਿਤਵ ਭੱਟਾਚਾਰੀਆ ਨੇ ਏਅਰ ਇੰਡੀਆ ਦੇ ਪੀ.ਆਰ.ਓ. ਦੀ ਉਸ ਦਲੀਲ ਨੂੰ ਖਾਰਿਜ ਕਰ ਦਿੱਤਾ, ਜਿਸ 'ਚ ਕਿਹਾ ਗਿਆ ਸੀ ਕਿ ਇਹ ਸੂਚਨਾ ਵਪਾਰ ਗੋਪਨੀਯਤਾ ਦੇ ਦ੍ਰਿਸ਼ਟੀਕੋਣ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ। 
ਸੀ.ਆਈ.ਸੀ. ਦਾ ਕਹਿਣਾ ਸੀ ਕਿ ਪੀ.ਐੱਮ. ਦੇ ਦੌਰਿਆਂ 'ਚ ਜੋ ਵੀ ਖਰਚਾ ਹੋਇਆ ਉਹ ਜਨਤਾ ਦੇ ਪੈਸਿਆਂ ਨਾਲ ਕੀਤਾ ਗਿਆ। ਇਸ ਨੂੰ ਜਨਤਕ ਕਰਨਾ ਗਲਤ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਦਲੀਲ ਨੂੰ ਕਿਸੇ ਵੀ ਲਿਹਾਜ਼ ਨਾਲ ਸਹੀ ਨਹੀਂ ਮੰਨਿਆ ਜਾ ਸਕਦਾ ਕਿ ਪੀ.ਐੱਮ. ਦੀ ਵਿਜਿਟ ਆਰ.ਟੀ.ਆਈ. ਐਕਟ ਦੇ ਸੈਕਸ਼ਨ 8 ਜਾਂ 9 ਤੋਂ ਮੁਕਤ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦੌਰੇ ਨਾਲ ਜੁੜੇ ਹਰ ਬਿੱਲ ਨੂੰ ਭੁਗਤਾਨ ਤਰੀਕ ਨਾਲ ਦੱਸਿਆ ਜਾਵੇ। 
ਸੀ.ਆਈ. ਸੀ ਨੇ ਇਹ ਗੱਲ ਆਈ.ਟੀ.ਆਈ. ਕਾਰਜਕਰਤਾ ਲੋਕੇਂਦਰ ਬਤਰਾ ਦੀ ਸ਼ਿਕਾਇਤ 'ਤੇ ਕਹੀ। ਬਤਰਾ ਨੇ 2016-17 ਦੌਰਾਨ ਦਾ ਬਿਊਰਾ ਏਅਰ ਇੰਡੀਆ ਨਾਲ ਮੰਗਿਆ ਸੀ। ਪਰ ਜਹਾਜ਼ ਕੰਪਨੀ ਨੇ ਇਹ ਕਹਿ ਕੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਨੂੰ ਪੀ.ਐੱਮ.ਓ. (ਪ੍ਰਧਾਨ ਮੰਤਰੀ ਦਫਤਰ) ਤੋਂ ਅਜਿਹਾ ਕਰਨ ਨੂੰ ਮਨ੍ਹਾ ਕੀਤਾ ਗਿਆ ਹੈ। ਜਹਾਜ਼ ਕੰਪਨੀ ਦਾ ਕਹਿਣਾ ਸੀ ਕਿ ਉਸ ਨੂੰ ਲਿਖਿਤ 'ਚ ਇਹ ਨਿਰਦੇਸ਼ ਮਿਲਿਆ ਹੈ।


Related News