ਰੂਸ ਨਾਲ ਚੱਲ ਰਹੇ ਵਿਵਾਦ ਦਰਮਿਆਨ ਯੂਕ੍ਰੇਨ ਤੋਂ 242 ਭਾਰਤੀ ਦਿੱਲੀ ਪਹੁੰਚੇ

Wednesday, Feb 23, 2022 - 11:30 AM (IST)

ਰੂਸ ਨਾਲ ਚੱਲ ਰਹੇ ਵਿਵਾਦ ਦਰਮਿਆਨ ਯੂਕ੍ਰੇਨ ਤੋਂ 242 ਭਾਰਤੀ ਦਿੱਲੀ ਪਹੁੰਚੇ

ਨਵੀਂ ਦਿੱਲੀ- ਯੂਕ੍ਰੇਨ ਅਤੇ ਰੂਸ ਦੇ ਵਿਚਾਲੇ ਵਧ ਰਹੇ ਤਣਾਅ ਦੇ ਵਿਚਾਲੇ ਏਅਰ ਇੰਡੀਆ ਦਾ ਇਕ ਜਹਾਜ਼ ਪੂਰਬੀ ਯੂਰਪੀ ਦੇਸ਼ਾਂ ਤੋਂ ਕਰੀਬ 242 ਭਾਰਤੀਆਂ ਨੂੰ ਲੈ ਕੇ ਮੰਗਲਵਾਰ ਰਾਤ ਦਿੱਲੀ ਹਵਾਈ ਅੱਡੇ 'ਤੇ ਉਤਰਿਆ। ਏਅਰ ਇੰਡੀਆ ਦੀ ਫਲਾਈਟ ਏ. ਆਈ. 1946 ਦੇਰ ਰਾਤ ਕਰੀਬ 11:40 ਮਿੰਟ 'ਤੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਇਸ ਨੇ ਕੀਵ 'ਚ ਬੋਰਿਸਪਿਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ਾਮ ਕਰੀਬ 6 ਵਜੇ (ਭਾਰਤੀ ਸਮੇਂ ਅਨੁਸਾਰ) ਉਡਾਣ ਭਰੀ ਸੀ।

ਇਹ ਖ਼ਬਰ ਪੜ੍ਹੋ- ਮੁੱਖ ਚੋਣ ਅਧਿਕਾਰੀ ਵੋਟਿੰਗ ਮਸ਼ੀਨਾਂ ਵਾਲੀਆਂ ਇਮਾਰਤਾਂ ਤੇ ਵੋਟ ਗਿਣਤੀ ਕੇਂਦਰਾਂ ਦੀ ਸੁਰੱਖਿਆ ਮਜ਼ਬੂਤ ਕਰਨ : ਚੀਮਾ

ਇਹ ਖ਼ਬਰ ਪੜ੍ਹੋ- ਦੀਪਤੀ,ਰਿਚਾ ਤੇ ਮੇਘਨਾ ਨੇ ICC ਮਹਿਲਾ ਵਨ ਡੇ ਰੈਂਕਿੰਗ 'ਚ ਕੀਤਾ ਸੁਧਾਰ

ਏਅਰਲਾਈਨ ਨੇ ਭਾਰਤੀਆਂ ਨੂੰ ਲਿਆਉਣ ਦੇ ਲਈ ਇਕ ਬੋਇੰਗ 787 ਜਹਾਜ਼ ਚਲਾਇਆ, ਜਿਸ ਨੇ ਸਵੇਰੇ ਯੂਕ੍ਰੇਨ ਦੇ ਲਈ ਉਡਾਣ ਭਰੀ ਸੀ। ਇਸ ਤੋਂ ਇਕ ਦਿਨ ਪਹਿਲਾਂ, ਏਅਰ ਇੰਡੀਆ ਦੀ ਉਡਾਣ ਏ. ਆਈ.-1947 ਨੇ ਨਵੀਂ ਦਿੱਲੀ ਤੋਂ ਭਾਰਤੀ ਸਮੇਂ ਅਨੁਸਾਰ ਕਰੀਬ 7:30 ਵਜੇ ਉਡਾਣ ਭਰੀ ਸੀ, ਜੋ ਯੂਕ੍ਰੇਨ ਵਿਚ ਕੀਵ ਸਥਿਤ ਹਵਾਈ ਅੱਡੇ 'ਤੇ ਦੁਪਹਿਰ ਕਰੀਬ ਤਿੰਨ ਵਜੇ ਪਹੁੰਚੀ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਰਾਤ ਲੱਗਭਗ 9:46 ਵਜੇ ਕਿਹਾ ਸੀ ਕਿ ਵੱਖ-ਵੱਖ ਰਾਜਾਂ ਦੇ ਕਰੀਬ 250 ਭਾਰਤੀ ਮੰਗਲਵਾਰ ਰਾਤ ਯੂਕ੍ਰੇਨ ਤੋਂ ਦਿੱਲੀ ਪਹੁੰਚ ਰਹੇ ਹਨ। ਉਨ੍ਹਾਂ ਨੇ ਇਕ ਟਵੀਟ ਵਿਚ ਕਿਹਾ ਸੀ ਕਿ ਯੂਕ੍ਰੇਨ ਤੋਂ ਆਉਣ ਵਾਲੇ ਸਾਰੇ ਭਾਰਤੀਆਂ ਦੀ ਮਦਦ ਲਈ ਆਉਣ ਵਾਲੇ ਦਿਨਾਂ ਵਿਚ ਹੋਰ ਜ਼ਿਆਦਾ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।
 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News