ਨਾਨ-ਵੈੱਜ ਨਹੀਂ ਖਾਣ ਦਿੰਦਾ ਸੀ ਪ੍ਰੇਮੀ, ਤੰਗ ਆ ਕੇ ਮਹਿਲਾ ਪਾਇਲਟ ਨੇ ਜੋ ਕੀਤਾ ਜਾਣ ਉੱਡ ਜਾਣਗੇ ਹੋਸ਼
Thursday, Nov 28, 2024 - 11:09 AM (IST)
ਮੁੰਬਈ- ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੀ ਪਹਿਲੀ ਮਹਿਲਾ ਪਾਇਲਟ ਸ੍ਰਿਸ਼ਟੀ ਤੁਲੀ ਦੀ ਮੌਤ ਦੇ ਮਾਮਲੇ ਵਿਚ ਨਵੇਂ ਖ਼ੁਲਾਸੇ ਹੋਏ ਹਨ। ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਪ੍ਰੇਮੀ ਸ੍ਰਿਸ਼ਟੀ ਤੁਲੀ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਉਸ ਦੀ ਬੇਇੱਜ਼ਤੀ ਕਰਦਾ ਸੀ। ਦੋਹਾਂ ਵਿਚਾਲੇ ਨਾਨ-ਵੈੱਜ ਖਾਣ ਨੂੰ ਲੈ ਕੇ ਵੀ ਲੜਾਈ ਹੁੰਦੀ ਰਹਿੰਦੀ ਸੀ। ਪ੍ਰੇਮੀ ਆਦਿਤਿਆ ਪੰਡਿਤ ਤੋਂ ਤੰਗ ਸ੍ਰਿਸ਼ਟੀ ਤੁਲੀ ਨੇ ਖੁਦਕੁਸ਼ੀ ਕਰ ਲਈ। ਮੁੰਬਈ ਦੇ ਪਵਈ ਇਲਾਕੇ ਵਿਚ ਸੋਮਵਾਰ ਨੂੰ ਸ੍ਰਿਸ਼ਟੀ ਤੁਲੀ ਦੀ ਲਾਸ਼ ਫਲੈਟ ਵਿਚੋਂ ਮਿਲੀ ।
ਪ੍ਰੇਮੀ ਤੋਂ ਤੰਗ ਕੇ ਚੁੱਕਿਆ ਖੁਦਕੁਸ਼ੀ ਜਿਹਾ ਕਦਮ
ਗੋਰਖਪੁਰ ਦੀ ਰਹਿਣ ਵਾਲੀ ਸ੍ਰਿਸ਼ਟੀ ਤੁਲੀ ਮੁੰਬਈ ਵਿਚ ਏਅਰ ਇੰਡੀਆ 'ਚ ਪਾਇਲਟ ਸੀ। ਉਹ ਏਅਰ ਇੰਡੀਆ ਵਿਚ ਪਾਇਲਟ ਬਣਨ ਵਾਲੀ ਗੋਰਖਪੁਰ ਦੀ ਪਹਿਲੀ ਮਹਿਲਾ ਸੀ। 25 ਸਾਲ ਤੁਲੀ ਮੁੰਬਈ ਦੇ ਅੰਧੇਰੀ ਵਿਚ ਕਿਰਾਏ ਦੇ ਫਲੈਟ ਵਿਚ ਰਹਿੰਦੀ ਸੀ। ਐਤਵਾਰ ਨੂੰ ਸ੍ਰਿਸ਼ਟੀ ਅਤੇ ਉਸ ਦੇ ਪ੍ਰੇਮੀ ਆਦਿਤਿਆ ਵਿਚਾਲੇ ਝਗੜਾ ਹੋਇਆ ਸੀ। ਸ੍ਰਿਸ਼ਟੀ ਨੇ ਫੋਨ ਕਰ ਕੇ ਉਸ ਨੂੰ ਖੁਦਕੁਸ਼ੀ ਦੀ ਧਮਕੀ ਦਿੱਤੀ ਸੀ।
ਸ੍ਰਿਸ਼ਟੀ ਤੁਲੀ ਦੇ ਚਾਚਾ ਨੇ FIR 'ਚ ਖੋਲ੍ਹੇ ਕਈ ਰਾਜ਼
ਸ੍ਰਿਸ਼ਟੀ ਦੇ ਚਾਚਾ ਵਿਵੇਕ ਕੁਮਾਰ ਤੁਲੀ ਦੀ ਸ਼ਿਕਾਇਤ 'ਤੇ ਪਵਈ ਪੁਲਸ ਸਟੇਸ਼ਨ 'ਚ ਦਰਜ ਕਰਵਾਈ ਗਈ FIR 'ਚ ਕਈ ਗੱਲਾਂ ਸਾਹਮਣੇ ਆਈਆਂ ਹਨ। ਆਦਿਤਿਆ ਅਕਸਰ ਆਪਣੀ ਪ੍ਰੇਮਿਕਾ ਨਾਲ ਮਾੜਾ ਵਤੀਰਾ ਕਰਦਾ ਸੀ। ਪਿਛਲੇ ਸਾਲ ਨਵੰਬਰ 'ਚ ਆਦਿਤਿਆ ਸ੍ਰਿਸ਼ਟੀ ਅਤੇ ਉਸਦੀ ਭੈਣ ਰਾਸ਼ੀ ਨੂੰ ਚਾਚੇ ਦੀ ਕਾਰ 'ਤੇ ਦਿੱਲੀ 'ਚ ਸ਼ਾਪਿੰਗ ਲਈ ਲੈ ਗਿਆ ਸੀ। ਇਸ ਗੱਲ ਨੂੰ ਲੈ ਕੇ ਬਾਜ਼ਾਰ 'ਚ ਦੋਵਾਂ ਵਿਚਾਲੇ ਬਹਿਸ ਹੋ ਗਈ। ਆਦਿਤਿਆ ਨੇ ਰਾਸ਼ੀ ਦੇ ਸਾਹਮਣੇ ਸ੍ਰਿਸ਼ਟੀ ਨੂੰ ਗਾਲ੍ਹਾਂ ਕੱਢੀਆਂ। ਚਾਚਾ ਮੁਤਾਬਕ ਸ੍ਰਿਸ਼ਟੀ ਆਦਿਤਿਆ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਪਰੇਸ਼ਾਨ ਸੀ ਪਰ ਉਹ ਉਸ ਨੂੰ ਛੱਡਣਾ ਨਹੀਂ ਚਾਹੁੰਦੀ ਸੀ।
ਪ੍ਰੇਮਿਕਾ ਨੂੰ ਨਾਨ-ਵੈੱਜ ਖਾਣ ਤੋਂ ਰੋਕਿਆ, ਸੜਕ 'ਤੇ ਇਕੱਲਾ ਛੱਡਿਆ
FIR 'ਚ ਇਕ ਹੋਰ ਘਟਨਾ ਦਾ ਜ਼ਿਕਰ ਹੈ, ਜੋ ਇਸ ਸਾਲ ਮਾਰਚ 'ਚ ਵਾਪਰੀ ਸੀ। ਆਦਿਤਿਆ ਅਤੇ ਸ੍ਰਿਸ਼ਟੀ ਗੁਰੂਗ੍ਰਾਮ ਵਿਚ ਆਪਣੇ ਦੋਸਤਾਂ ਨਾਲ ਡਿਨਰ ਕਰਨ ਗਏ ਸਨ। ਰੈਸਟੋਰੈਂਟ ਵਿਚ ਵੀ ਆਦਿਤਿਆ ਨੇ ਸ੍ਰਿਸ਼ਟੀ ਦੀ ਬੇਇੱਜ਼ਤੀ ਕੀਤੀ। ਉਸ ਨੇ ਸ੍ਰਿਸ਼ਟੀ ਨੂੰ ਮਾਸਾਹਾਰੀ ਭੋਜਨ ਖਾਣ ਤੋਂ ਰੋਕਿਆ ਅਤੇ ਉ ਸਨੂੰ ਸ਼ਾਕਾਹਾਰੀ ਭੋਜਨ ਖਾਣ ਲਈ ਬਾਹਰ ਲੈ ਗਿਆ। ਕੁਝ ਸਮੇਂ ਬਾਅਦ ਸ੍ਰਿਸ਼ਟੀ ਨੇ ਰਾਸ਼ੀ ਨੂੰ ਫੋਨ ਕੀਤਾ ਅਤੇ ਕਿਹਾ ਕਿ ਆਦਿਤਿਆ ਉਸ ਨੂੰ ਸੜਕ 'ਤੇ ਇਕੱਲੇ ਛੱਡ ਕੇ ਘਰ ਚਲਾ ਗਿਆ ਹੈ। ਆਦਿਤਿਆ ਦੇ ਲਗਾਤਾਰ ਮਾਨਸਿਕ ਸ਼ੋਸ਼ਣ ਤੋਂ ਪਰੇਸ਼ਾਨ ਹੋ ਕੇ ਸ੍ਰਿਸ਼ਟੀ ਨੇ ਖ਼ੁਦਕੁਸ਼ੀ ਜਿਹਾ ਕਦਮ ਚੁੱਕਿਆ। ਪਰਿਵਾਰ ਨੇ ਪੁਲਸ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ।