Air India ਦਾ ਜਹਾਜ਼ ਹਾਦਸੇ ਦਾ ਸ਼ਿਕਾਰ ! ਲੈਂਡਿੰਗ ਸਮੇਂ ਇੰਜਣ ''ਚ ਆ ਫਸਿਆ ਕੰਟੇਨਰ
Thursday, Jan 15, 2026 - 04:20 PM (IST)
ਨੈਸ਼ਨਲ ਡੈਸਕ- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਏਅਰ ਇੰਡੀਆ ਦੇ ਇੱਕ ਏ350 ਜਹਾਜ਼ ਦੇ ਇੰਜਣ ਵਿੱਚ ਸਾਮਾਨ ਵਾਲਾ ਕੰਟੇਨਰ ਫਸਣ ਕਾਰਨ ਜਹਾਜ਼ ਦੇ ਇੰਜਣ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਜ਼ ਉਤਰਨ ਤੋਂ ਬਾਅਦ ਰਨਵੇਅ 'ਤੇ ਖੜ੍ਹਾ ਸੀ।
ਇਹ ਫਲਾਈਟ (AI101) ਦਿੱਲੀ ਤੋਂ ਨਿਊਯਾਰਕ (JFK) ਲਈ ਰਵਾਨਾ ਹੋਈ ਸੀ, ਪਰ ਇਰਾਨੀ ਹਵਾਈ ਖੇਤਰ ਦੇ ਅਚਾਨਕ ਬੰਦ ਹੋਣ ਕਾਰਨ ਇਸ ਨੂੰ ਅੱਧ ਵਿਚਕਾਰੋਂ ਵਾਪਸ ਦਿੱਲੀ ਮੁੜਨਾ ਪਿਆ। ਏਅਰ ਇੰਡੀਆ ਦੇ ਬੁਲਾਰੇ ਅਨੁਸਾਰ, ਦਿੱਲੀ ਵਿੱਚ ਉਤਰਨ ਤੋਂ ਬਾਅਦ ਸੰਘਣੀ ਧੁੰਦ ਦੇ ਵਿਚਕਾਰ ਲੈਂਡਿੰਗ ਕਰਦੇ ਸਮੇਂ ਜਹਾਜ਼ ਦੇ ਸੱਜੇ ਇੰਜਣ ਵਿੱਚ ਇੱਕ ਬੈਗੇਜ ਕੰਟੇਨਰ ਫਸ ਗਿਆ, ਜਿਸ ਕਾਰਨ ਇੰਜਣ ਨੂੰ ਨੁਕਸਾਨ ਪਹੁੰਚਿਆ।
ਇਹ ਵੀ ਪੜ੍ਹੋ- 'ਪਿਆਰ ਨਹੀਂ, ਮਜਬੂਰੀ ਸੀ ਪਾਕਿਸਤਾਨ ਆਉਣਾ', ਹੈਰਾਨ ਕਰ ਦੇਵੇਗਾ ਸਰਬਜੀਤ ਕੌਰ ਮਾਮਲੇ ਦਾ ਇਹ ਨਵਾਂ 'ਐਂਗਲ'
ਹਾਦਸੇ ਮਗਰੋਂ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਪਾਰਕਿੰਗ ਸਟੈਂਡ 'ਤੇ ਲਿਜਾਇਆ ਗਿਆ ਅਤੇ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਤੇ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਏਅਰ ਇੰਡੀਆ ਨੇ ਜਹਾਜ਼ ਨੂੰ ਜਾਂਚ ਅਤੇ ਮੁਰੰਮਤ ਲਈ ਗਰਾਊਂਡ ਕਰ ਦਿੱਤਾ ਹੈ। ਇਸ ਕਾਰਨ ਏ350 ਦੇ ਹੋਰ ਰੂਟਾਂ 'ਤੇ ਉਡਾਣਾਂ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ। ਏਅਰਲਾਈਨ ਪ੍ਰਭਾਵਿਤ ਯਾਤਰੀਆਂ ਨੂੰ ਰਿਫੰਡ ਜਾਂ ਬਦਲਵੇਂ ਸਫ਼ਰ ਦੇ ਪ੍ਰਬੰਧਾਂ ਵਿੱਚ ਸਹਾਇਤਾ ਕਰ ਰਹੀ ਹੈ।
ਇਹ ਘਟਨਾ ਇੱਕ ਵੀਡੀਓ ਰਾਹੀਂ ਸਾਹਮਣੇ ਆਈ ਹੈ, ਜੋ ਕਥਿਤ ਤੌਰ 'ਤੇ ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਵੱਲੋਂ ਬਣਾਈ ਗਈ ਸੀ, ਜਿਸ ਵਿੱਚ ਜਹਾਜ਼ ਦੇ ਇੰਜਣ ਨੂੰ ਹੋਇਆ ਨੁਕਸਾਨ ਸਾਫ਼ ਦੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 22 ਦਸੰਬਰ ਨੂੰ ਵੀ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਇੰਜਣ ਵਿੱਚ ਤਕਨੀਕੀ ਖਰਾਬੀ ਕਾਰਨ ਵਾਪਸ ਦਿੱਲੀ ਉਤਾਰਨਾ ਪਿਆ ਸੀ।
ਇਹ ਵੀ ਪੜ੍ਹੋ- 1.8 ਕਰੋੜ ਦਾ ਪਾਲਕ ਪਨੀਰ ! ਅਮਰੀਕੀ ਯੂਨੀਵਰਸਿਟੀ ਭਾਰਤੀ ਵਿਦਿਆਰਥੀਆਂ ਨੂੰ ਕਰੇਗੀ ਪੂਰੀ ਰਕਮ ਅਦਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
