ਏਅਰ ਇੰਡੀਆ ਦੀ ਏਅਰਹੋਸਟੇਸ ਮੁੰਬਈ-ਦਿੱਲੀ ਫਲਾਇਟ ਤੋਂ ਹੇਠਾਂ ਡਿੱਗੀ, ਹਸਪਤਾਲ ''ਚ ਭਰਤੀ

Monday, Oct 15, 2018 - 10:05 AM (IST)

ਏਅਰ ਇੰਡੀਆ ਦੀ ਏਅਰਹੋਸਟੇਸ ਮੁੰਬਈ-ਦਿੱਲੀ ਫਲਾਇਟ ਤੋਂ ਹੇਠਾਂ ਡਿੱਗੀ, ਹਸਪਤਾਲ ''ਚ ਭਰਤੀ

ਮੁੰਬਈ— ਏਅਰ ਇੰਡੀਆ ਦਾ ਜਹਾਜ਼ ਮੁੰਬਈ ਦੇ ਛਤਰਪਤੀ ਸ਼ਿਵਾਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੀਆਂ ਤਿਆਰੀਆਂ 'ਚ ਜੁੱਟਿਆ ਸੀ ਕਿ ਉਦੋਂ ਹੀ ਚਾਲਕ ਦਲ ਦੀ 53 ਸਾਲਾ ਮਹਿਲਾ ਮੈਂਬਰ ਅਚਾਨਕ ਜਹਾਜ਼ ਤੋਂ ਹੇਠਾਂ ਡਿੱਗ ਗਈ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। 
ਜਹਾਜ਼ ਕੰਪਨੀ ਦੇ ਸੂਤਰਾਂ ਮੁਤਾਬਕ ਏਅਰ ਇੰਡੀਆ ਦਾ ਜਹਾਜ਼ ਏ.ਆਈ.-864 ਮੁੰਬਈ ਤੋਂ ਦਿੱਲੀ ਲਈ ਉਡਾਣ ਭਰਨ ਵਾਲਾ ਸੀ, ਉਦੋਂ ਇਹ ਹਾਦਸਾ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਚਾਲਕ ਦਲ ਦੀ ਮਹਿਲਾ ਮੈਂਬਰ ਦਰਵਾਜ਼ਾ ਬੰਦ ਕਰਨ ਦੌਰਨ ਜਹਾਜ਼ ਤੋਂ ਹੇਠਾਂ ਡਿੱਗ ਗਈ। ਉਸ ਨੂੰ ਨਾਨਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਏਅਰ ਇੰਡੀਆ ਦੇ ਬੁਲਾਰੇ ਨਾਲ ਤੁਰੰਤ ਸੰਪਰਕ ਨਹੀਂ ਹੋ ਸਕਿਆ ਹੈ।


Related News