Air India ਨੇ ਸ਼ਰਾਬ ਨੀਤੀ ’ਚ ਕੀਤਾ ਬਦਲਾਅ, ਆਸਾਨ ਨਹੀਂ ਹੋਵੇਗਾ ਫਲਾਈਟ ’ਚ ਸ਼ਰਾਬ ਪੀਣਾ

Wednesday, Jan 25, 2023 - 02:55 AM (IST)

ਨਵੀਂ ਦਿੱਲੀ : ਜਹਾਜ਼ ’ਚ ਯਾਤਰੀਆਂ ਦੇ ਘਟੀਆ ਵਤੀਰੇ ਦੀਆਂ ਤਾਜ਼ਾ ਘਟਨਾਵਾਂ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਆਪਣੀ ਫਲਾਈਟ ਦੌਰਾਨ ਸ਼ਰਾਬ ਪਰੋਸਣ ਸਬੰਧੀ ਨੀਤੀ ’ਚ ਬਦਲਾਅ ਕੀਤਾ ਹੈ, ਜਿਸ ਤਹਿਤ ਚਾਲਕ ਦਲ ਦੇ ਮੈਂਬਰਾਂ ਨੂੰ ਕਿਹਾ ਗਿਆ ਹੈ ਕਿ ਲੋੜ ਪੈਣ ’ਤੇ ਸਮਝਦਾਰੀ ਨਾਲ ਸ਼ਰਾਬ ਪਰੋਸੀ ਜਾਵੇ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ ਕੰਪਨੀ ’ਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਨੇ ਪਿਛਲੇ ਕੁਝ ਦਿਨਾਂ ’ਚ ਦੋ ਅੰਤਰਰਾਸ਼ਟਰੀ ਉਡਾਣਾਂ ’ਚ ਯਾਤਰੀਆਂ ਨਾਲ ਦੇ ਅਣਉਚਿਤ ਵਤੀਰੇ ਲਈ ਖੁੰਝਣ ’ਤੇ ਜੁਰਮਾਨਾ ਲਗਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਿਮਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, 700 ਮੀਟਰ ਡੂੰਘੀ ਖੱਡ ’ਚ ਡਿੱਗਾ ਟੈਂਪੂ, 3 ਪੰਜਾਬੀ ਨੌਜਵਾਨਾਂ ਦੀ ਮੌਤ

ਸੋਧੀ ਹੋਈ ਨੀਤੀ ਯਾਤਰੀਆਂ ਨੂੰ ਚਾਲਕ ਦਲ ਦੇ ਮੈਂਬਰਾਂ ਵੱਲੋਂ ਪਰੋਸੇ ਜਾਣ ਤਕ ਸ਼ਰਾਬ ਪੀਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਉਨ੍ਹਾਂ ਯਾਤਰੀਆਂ ਦੀ ਪਛਾਣ ਕਰਨ ਲਈ ਚੌਕਸ ਰਹਿਣਾ ਹੋਵੇਗਾ, ਜੋ ਆਪਣੀ ਸ਼ਰਾਬ ਪੀ ਰਹੇ ਹੋਣ। ਨੀਤੀ ਮੁਤਾਬਕ, ‘‘ਅਲਕੋਹਲ ਵਾਲੇ ਪਦਾਰਥਾਂ ਨੂੰ ਉਚਿਤ ਤੇ ਸੁਰੱਖਿਅਤ ਤਰੀਕੇ ਨਾਲ ਪਰੋਸਿਆ ਜਾਣਾ ਚਾਹੀਦਾ ਹੈ। ਇਸ ’ਚ ਮਹਿਮਾਨਾਂ ਨੂੰ (ਅੱਗੇ ਹੋਰ) ਸ਼ਰਾਬ ਪਰੋਸਣ ਤੋਂ ਮਨ੍ਹਾ ਕਰਨਾ ਵੀ ਸ਼ਾਮਲ ਹੈ।’’

ਇਹ ਖ਼ਬਰ ਵੀ ਪੜ੍ਹੋ : ‘RRR’ ਦਾ ਜਲਵਾ, ‘ਨਾਟੂ-ਨਾਟੂ’ ਗੀਤ ‘ਓਰਿਜਨਲ ਸੌਂਗ ਕੈਟਾਗਰੀ’ ’ਚ ਆਸਕਰ ਲਈ ਨੌਮੀਨੇਟ

ਏਅਰ ਇੰਡੀਆ ਦੇ ਇਕ ਬੁਲਾਰੇ ਨੇ ਇਕ ਬਿਆਨ ’ਚ ਕਿਹਾ ਕਿ ਏਅਰਲਾਈਨ ਨੇ ਹੋਰ ਏਅਰਲਾਈਨ ਕੰਪਨੀਆਂ ਵੱਲੋਂ ਅਪਣਾਏ ਜਾਣ ਵਾਲੇ ਤੌਰ ਤਰੀਕਿਆਂ, ਯੂ.ਐੱਸ. ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ (ਐੱਨ.ਆਰ.ਏ.) ਦੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ’ਤੇ ਫਲਾਈਟ ’ਚ ਸ਼ਰਾਬ ਦੀ ਪੇਸ਼ਕਸ਼ ਸਬੰਧੀ ਮੌਜੂਦਾ ਨੀਤੀ ਦੀ ਸਮੀਖਿਆ ਕੀਤੀ ਹੈ। ਬਿਆਨ ’ਚ ਕਿਹਾ ਗਿਆ, "ਇਹ ਕਾਫ਼ੀ ਹੱਦ ਤਕ ਏਅਰ ਇੰਡੀਆ ਦੇ ਮੌਜੂਦਾ ਤੌਰ ਤਰੀਕਿਆਂ ਦੇ ਅਨੁਸਾਰ ਹੈ, ਹਾਲਾਂਕਿ ਬਿਹਤਰ ਸਪੱਸ਼ਟਤਾ ਲਈ ਕੁਝ ਵਿਵਸਥਾਵਾਂ ਕੀਤੀਆਂ ਗਈਆਂ ਹਨ। NRA ਦੀ ਟ੍ਰੈਫਿਕ ਲਾਈਟ ਪ੍ਰਣਾਲੀ ’ਚ ਚਾਲਕ ਦਲ ਨੂੰ ਨਸ਼ਾ ਦੇ ਸੰਭਾਵਿਤ ਮਾਮਲਿਆਂ ਦੀ ਪਛਾਣ ਕਰਨ ਅਤੇ ਪ੍ਰਬੰਧਿਤ ਕਰਨ ’ਚ ਮਦਦ ਕਰਨ ਲਈ ਸ਼ਾਮਲ ਕੀਤਾ ਗਿਆ ਹੈ।’’


Manoj

Content Editor

Related News