ਦਿੱਲੀ ਤੋਂ ਜੈਪੁਰ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ 'ਚ ਲੱਗੀ ਅੱਗ

08/19/2019 9:31:25 PM

ਨਵੀਂ ਦਿੱਲੀ— ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦੀ ਇਕਾਈ ਅਲਾਇੰਸ ਏਅਰ ਦੇ ਇਕ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਸੋਮਵਾਰ ਨੂੰ ਨਵੀਂ ਦਿੱਲੀ ਹਵਾਈ ਅੱਡੇ 'ਤੇ ਐਮਰਜੰਸੀ ਸਥਿਤੀ 'ਚ ਉਤਾਰਿਆ ਗਿਆ। ਚਾਲਕ ਦਲ ਸਣੇ ਸਾਰੇ 59 ਯਾਤਰੀ ਸੁਰੱਖਿਅਤ ਹਨ। ਸੂਤਰਾਂ ਮੁਤਾਬਕ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਜਹਾਜ਼ ਦੇ ਅਗਲੇ ਲੈਂਡਿੰਗ ਗਿਅਰ 'ਚ ਖਰਾਬੀ ਆ ਗਈ ਜਿਸ ਤੋਂ ਬਾਅਦ ਉਸ ਨੂੰ ਐਮਰਜੰਸੀ ਸਥਿਤੀ 'ਚ ਉਤਾਰਨਾ ਪਿਆ। ਅਲਾਇੰਸ ਏਅਰ ਦੀ ਉਡਾਣ ਸੰਖਿਆ 9ਐਕਸ-643 ਨੇ ਪਿਛਲੀ ਰਾਤ 8:13 ਮਿੰਟ 'ਤੇ ਦਿੱਲੀ ਤੋਂ ਜੈਪੁਰ ਲਈ ਉਡਾਣ ਭਰੀ ਸੀ।
ਪਾਇਲਟ ਨੇ ਰਾਤ 8:21 ਮਿੰਟ 'ਤੇ ਏ.ਟੀ.ਸੀ. ਨੂੰ ਸੂਚਿਤ ਕੀਤਾ ਕਿ ਜਹਾਜ਼ ਦੇ ਅਗਲੇ ਲੈਂਡਿੰਗ ਗਿਅਰ 'ਚ ਖਰਾਬੀ ਆ ਗਈ ਹੈ ਅਤੇ ਇਸ ਲਈ ਜਹਾਜ਼ ਨੂੰ ਵਾਪਸ ਦਿੱਲੀ 'ਚ ਹੀ ਐਮਰਜੰਸੀ ਸਥਿਤੀ 'ਚ ਉਤਰਨ ਦੀ ਮਨਜ਼ੂਰੀ ਦਿੱਤੀ ਜਾਵੇ। ਏਅਰ ਇੰਡੀਆ ਦੇ ਇਕ ਬੁਲਾਰਾ ਨੇ ਦੱਸਿਆ ਕਿ ਜਹਾਜ਼ ਤੋਂ ਇਲਾਵਾ ਵੀ ਕੁਝ ਪ੍ਰੇਸ਼ਾਨੀਆਂ ਵੀ ਸਨ। ਉਨ੍ਹਾਂ ਦੱਸਿਆ ਕਿ ਜਹਾਜ਼ 'ਚ 59 ਯਾਤਰੀ ਸਵਾਰ ਸਨ। ਸਾਰਿਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ।


Inder Prajapati

Content Editor

Related News