ਏਅਰ ਇੰਡੀਆ ''ਚ ''ਸਿਰਫ ਸ਼ਾਕਾਹਾਰ'' ਪਰੋਸਣ ''ਤੇ ਕੇਂਦਰੀ ਮੰਤਰੀ ਨਾਰਾਜ਼
Friday, Mar 16, 2018 - 04:04 PM (IST)
ਨਵੀਂ ਦਿੱਲੀ— ਕੇਂਦਰੀ ਮੰਤਰੀ ਕੇ.ਜੇ ਅਲਫੋਂਸ ਨੇ ਏਅਰ ਇੰਡੀਆ ਦੀ ਇਕਨਾਮੀ ਸ਼੍ਰੇਣੀ 'ਚ ਸਿਰਫ ਸ਼ਾਕਾਹਾਰੀ ਪਰੋਸੇ ਜਾਣ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਸ ਨਾਲ ਗ੍ਰਾਹਕ ਸਰਕਾਰੀ ਜਹਾਜ਼ ਸੇਵਾ ਕੰਪਨੀ ਦਾ ਕਿਨਾਰਾ ਕਰ ਸਕਦੇ ਹਨ। ਯਾਤਰੀ ਮੰਤਰੀ ਅਲਫੋਂਸ ਨੇ ਵੀਰਵਾਰ ਦੇਰ ਰਾਤੀ ਇੱਥੇ ਭਾਰਤੀ ਹਵਾਈ ਯਾਤਰੀ ਸੰਘ(ਏ.ਪੀ.ਏ.ਆਈ) ਵੱਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਕਿ ਏਅਰ ਇੰਡੀਆ, ਤੁਹਾਡੇ ਵੱਲੋਂ ਜੰਕ-ਸ਼ਾਕਾਹਾਰ ਪਰੋਸੇ ਜਾਣ ਦਾ ਤਰਕ ਮੇਰੀ ਸਮਝ ਤੋਂ ਬਾਹਰ ਹੈ। ਤੁਸੀਂ ਜਿੰਨੀ ਬਚਤ ਕਰਦੇ ਹੋ ਉਸ ਤੋਂ ਜ਼ਿਆਦਾ ਤਾਂ ਤੁਸੀਂ ਗ੍ਰਾਹਕ ਖੋਹ ਦਵੋਗੇ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਇਕਨਾਮੀ ਸ਼੍ਰੇਣੀ 'ਚ ਹੀ ਸਫਰ ਕਰਦੇ ਹਨ ਤਾਂ ਜੋ ਆਮ ਯਾਤਰੀਆਂ ਦੇ ਅਨੁਭਵਾਂ ਨੂੰ ਜ਼ਿਆਦਾ ਕਰੀਬ ਤੋਂ ਸਮਝਿਆ ਸਕਣ। ਕਰੀਬ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਅਦਾ ਕਰਜ਼ 'ਚ ਡੁੱਬੀ ਏਅਰ ਇੰਡੀਆ ਨੇ ਲਾਗਤ 'ਚ ਕਟੌਤੀ ਦੇ ਉਦੇਸ਼ ਨਾਲ ਪਿਛਲੇ ਸਾਲ ਇਹ ਨਿਸ਼ਚਿਤ ਕੀਤਾ ਸੀ ਕਿ ਇਕਨਾਮੀ ਸ਼੍ਰੇਣੀ 'ਚ ਸਿਰਫ ਸ਼ਾਕਾਹਾਰ ਪਰੋਸਿਆ ਜਾਵੇਗਾ।
ਕੇਂਦਰੀ ਮੰਤਰੀ ਨੇ ਏਅਰਲਾਇੰਸਾਂ ਨੂੰ ਸੇਵਾ ਗੁਣਵੱਤਾ ਸੁਧਾਰਨ ਦੀ ਸਲਾਹ ਦਿੱਤੀ। ਹੋਰ ਜਹਾਜ਼ ਸੇਵਾ ਕੰਪਨੀਆਂ ਦੀ ਵੀ ਖਿੰਚਾਈ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਪਾਇਸਜੇਟ ਨੂੰ ਛੱਡ ਕੇ ਕਿਸੇ ਹੋਰ ਏਅਰ ਲਾਇੰਸ 'ਚ ਮੰਗਣ 'ਤੇ ਉਨ੍ਹਾਂ ਨੂੰ ਬਿਨਾਂ ਖੰਡ ਵਾਲੀ ਕੌਫੀ ਮਿਲੀ ਨਹੀਂ ਪਾਉਂਦੀ। ਉਨ੍ਹਾਂ ਨੇ ਕਿਹਾ ਕਿ ਮੈਂ ਇਕ ਸਾਧਾਰਣ ਸੀ ਬਿਨਾਂ ਖੰਡ ਦੀ ਕੌਫੀ ਦੀ ਮੰਗ ਕਰ ਰਿਹਾ ਹਾਂ। ਤੁਸੀਂ ਉਹ ਵੀ ਨਹੀਂ ਦੇ ਸਕਦੇ? ਉਨ੍ਹਾਂ ਨੇ ਦੱਸਿਆ ਕਿ ਕਿਸੇ ਵਿਅਕਤੀ ਆਪਣੀ ਬੁੱਢੀ ਮਾਂ ਲਈ ਲਈ ਸਿਰਹਾਣੇ ਦੀ ਮੰਗ ਕੀਤੀ ਜੋ ਫਲਾਇਟ ਕਰੂ ਨਹੀਂ ਦੇ ਸਕੇ। ਅਲਫਾਂਸ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਵਾਬਾਜ਼ੀ ਖੇਤਰ 'ਚ ਚਮਤਕਾਰ ਕਰ ਦਿੱਤਾ ਹੈ। ਹਵਾਈ ਯਾਤਰੀਆਂ ਦੀ ਸੰਖਿਆ 20 ਫੀਸਦੀ ਸਾਲਾਨਾ ਦਰ ਨਾਲ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਰਥ-ਵਿਵਸਥਾ 'ਚ ਹਵਾਬਾਜ਼ੀ ਖੇਤਰ ਦਾ ਯੋਗਦਾਨ ਬਹੁਤ ਜ਼ਿਆਦਾ ਹੈ। ਅਸੀਂ ਸਹੀ ਦਿਸ਼ਾ ਵੱਲ ਵਧ ਰਹੇ ਹਾਂ ਪਰ ਹੁਣ ਵੀ ਬਹੁਤ ਕੁਝ ਕੀਤੀ ਜਾਣਾ ਬਾਕੀ ਹੈ।
