ਆਕਸੀਜਨ ਕਿ ਕਿੱਲਤ ਦੂਰ ਕਰਨ ''ਚ ਹੁਣ ਹਵਾਈ ਫੌਜ ਕਰੇਗੀ ਮਦਦ, ਵਿਦੇਸ਼ ਤੋਂ ਮੰਗਾਏ ਜਾਣਗੇ ਕੰਟੇਨਰ
Thursday, Apr 22, 2021 - 12:02 AM (IST)
ਨਵੀਂ ਦਿੱਲੀ - ਦੇਸ਼ ਵਿੱਚ ਕੋਰੋਨਾ ਸੰਕਟ ਵਿਚਾਲੇ ਆਕਸੀਜਨ ਦੀ ਕਿੱਲਤ ਹੋ ਰਹੀ। ਇਸ ਦੌਰਾਨ ਵਿਦੇਸ਼ ਤੋਂ ਆਕਸੀਜਨ ਕੰਟੇਨਰ ਲਿਆਉਣ ਲਈ ਹੁਣ ਹਵਾਈ ਫੌਜ ਦੀ ਤਾਇਨਾਤੀ ਕੀਤੀ ਜਾਵੇਗੀ। ਸੂਤਰਾਂ ਮੁਤਾਬਕ, ਦੂਜੇ ਦੇਸ਼ਾਂ ਤੋਂ ਆਕਸੀਜਨ ਕੰਟੇਨਰ ਲਿਆਉਣ ਲਈ ਕੇਂਦਰ ਸਰਕਾਰ ਹਵਾਈ ਫੌਜ ਦੀ ਮਦਦ ਲੈ ਸਕਦੀ ਹੈ। ਸਰਕਾਰ ਵਿਦੇਸ਼ਾਂ ਵਲੋਂ ਕੰਟੇਨਰ ਲਿਆਉਣ ਲਈ ਭਾਰਤੀ ਹਵਾਈ ਫੌਜ ਦੀ ਵਰਤੋ ਦਾ ਵਿਕਲਪ ਤਲਾਸ਼ ਰਹੀ ਹੈ। ਅਜਿਹੇ ਵਿੱਚ ਦੇਸ਼ ਵਿੱਚ ਆਕਸੀਜਨ ਸਪਲਾਈ ਲਈ ਕੰਟੇਨਰ ਲਿਆਉਣ ਲਈ ਹਵਾਈ ਫੌਜ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਮਹਾਰਾਸ਼ਟਰ ਸਰਕਾਰ ਨੇ ਲਗਾਇਆ ਮੁਕੰਮਲ ਲਾਕਡਾਊਨ, ਜਾਰੀ ਕੀਤਾ 'ਬ੍ਰੇਕ ਦਿ ਚੇਨ' ਹੁਕਮ
ਸੂਤਰਾਂ ਦਾ ਕਹਿਣਾ ਹੈ ਕਿ ਆਕਸੀਜਨ ਉਪਲੱਬਧ ਹੈ ਪਰ ਉਸ ਨੂੰ ਲੈ ਜਾਣ ਲਈ ਵਰਤੋ ਕੀਤੇ ਜਾਣ ਵਾਲੇ ਕੰਟੇਨਰਾਂ ਦੀ ਵੱਧਦੀ ਕਮੀ ਕਾਰਨ ਟਰਾਂਸਪੋਰਟੇਸ਼ਨ ਇੱਕ ਵੱਡੀ ਸਮੱਸਿਆ ਹੈ। ਅਜਿਹੇ ਵਿੱਚ ਹਵਾਈ ਫੌਜ ਦੀ ਮਦਦ ਨਾਲ ਕੰਟੇਨਰਾਂ ਨੂੰ ਵਿਦੇਸ਼ ਤੋਂ ਲਿਆਇਆ ਜਾਵੇਗਾ। ਜਿਸ ਨਾਲ ਦੇਸ਼ ਦੇ ਅੰਦਰ ਕੋਰੋਨਾ ਸੰਕਟ ਦੇ ਦੌਰ ਵਿੱਚ ਆਕਸੀਜਨ ਸਪਲਾਈ ਨੂੰ ਤੇਜ਼ ਕਰਣ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ- ਕੋਰੋਨਾ ਮਰੀਜ਼ਾਂ ਨੂੰ ਮਿਲ ਸਕੇ ਆਕਸੀਜਨ ਇਸ ਲਈ ਵੇਚ ਦਿੱਤੀ 22 ਲੱਖ ਦੀ SUV
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਇਸ ਵਕਤ ਆਕਸੀਜਨ ਦੀ ਭਾਰੀ ਕਿੱਲਤ ਚੱਲ ਰਹੀ ਹੈ। ਦਿੱਲੀ, ਮਹਾਰਾਸ਼ਟਰ ਸਮੇਤ ਕਈ ਰਾਜ ਕੇਂਦਰ ਨੂੰ ਅਪੀਲ ਕਰ ਰਹੇ ਹਨ। ਇਸ ਦੌਰਾਨ ਖ਼ਬਰ ਆਈ ਹੈ ਕਿ ਪਿਛਲੇ ਸਾਲ ਅਪ੍ਰੈਲ ਤੋਂ ਇਸ ਸਾਲ ਜਨਵਰੀ ਵਿਚਾਲੇ ਆਕਸੀਜਨ ਦੀ ਬਰਾਮਦ ਦੁੱਗਣੀ ਹੋਈ ਹੈ। ਹਾਲਾਂਕਿ, ਇਸ 'ਤੇ ਸਰਕਾਰ ਦੇ ਕੁੱਝ ਸੀਨੀਅਰ ਅਧਿਕਾਰੀਆਂ ਦੀ ਸਫਾਈ ਵੀ ਆਈ ਹੈ। ਖ਼ਬਰ ਇਹ ਸੀ ਕਿ ਅਪ੍ਰੈਲ ਤੋਂ ਜਨਵਰੀ 2021 ਵਿੱਚ ਭਾਰਤ ਤੋਂ ਆਕਸੀਜਨ ਦੀ ਬਰਾਮਦ ਦੁੱਗਣੀ ਹੋ ਕੇ 9,301 ਟਨ ਤੱਕ ਪਹੁੰਚ ਗਈ।
ਇਹ ਵੀ ਪੜ੍ਹੋ- ਪਟਨਾ AIIMS 'ਚ ਕੋਰੋਨਾ ਧਮਾਕਾ, 384 ਡਾਕਟਰ ਅਤੇ ਨਰਸਿੰਗ ਸਟਾਫ ਆਏ ਪਾਜ਼ੇਟਿਵ
ਦਿੱਲੀ ਵਿੱਚ ਆਕਸੀਜਨ ਦੀ ਭਾਰੀ ਮੰਗ ਹੈ ਅਤੇ ਇਸ ਵਜ੍ਹਾ ਨਾਲ ਕਈ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਵੇਖੀ ਜਾ ਰਹੀ ਹੈ। ਫਿਲਹਾਲ ਕੇਂਦਰ ਨੇ ਦਿੱਲੀ ਲਈ ਆਕਸੀਜਨ ਦਾ ਕੋਟਾ ਵਧਾ ਦਿੱਤਾ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਦਿੱਲੀ ਲਈ 378 ਮੀਟਰਿਕ ਟਨ ਨਾਲ ਰੋਜ਼ਾਨਾ ਦਾ ਕੋਟਾ ਵਧਾ ਕੇ 480 ਮੀਟਰਿਕ ਟਨ ਕਰ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।