ਭਵਿੱਖ ਦੀਆਂ ਲੜਾਈਆਂ ਲਈ ਹਵਾਈ ਫ਼ੌਜ ਨੂੰ ਵਧਾਉਣੀ ਹੋਵੇਗੀ ਸਮਰੱਥਾ : ਰਾਜਨਾਥ ਸਿੰਘ

Wednesday, Nov 10, 2021 - 06:24 PM (IST)

ਨਵੀਂ ਦਿੱਲੀ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਵਿੱਖ ਦੀਆਂ ਲੜਾਈਆਂ ’ਚ ਹਵਾਈ ਫ਼ੌਜ ਦੀ ਭੂਮਿਕਾ ਨੂੰ ਬੇਹੱਦ ਮਹੱਤਵਪੂਰਨ ਦੱਸਦੇ ਹੋਏ ਬੁੱਧਵਾਰ ਕਿਹਾ ਕਿ ਉਸ ਨੂੰ ਆਧੁਨਿਕ ਤਕਨਾਲੋਜੀ ਦੇ ਜ਼ੋਰ ’ਤੇ ਆਪਣੀ ਸਮਰੱਥਾ ਨੂੰ ਹੋਰ ਵੱਧ ਵਧਾਉਣ ਦੀ ਜ਼ਰੂਰਤ ਹੈ। ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਇੱਥੇ ਹਵਾਈ ਫ਼ੌਜ ਦੇ ਸੀਨੀਅਰ ਕਮਾਂਡਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉੱਚ ਪੱਧਰ ਦੀਆਂ ਤਿਆਰੀਆਂ, ਤੁਰੰਤ ਕਾਰਵਾਈ ਕਰਨ ਲਈ ਤਿਆਰ ਰਹਿਣ ਦੀ ਸਮਰੱਥਾ ਅਤੇ ਮੁਹਿੰਮਾਂ ਦੌਰਾਨ ਤੇ ਸ਼ਾਂਤੀਕਾਲ ’ਚ ਮੋਹਰੀ ਦਰਜੇ ਦੇ ਪੇਸ਼ੇਵਰ ਰੁਖ ਨਾਲ ਕੰਮ ਕਰਨ ਲਈ ਹਵਾਈ ਫ਼ੌਜ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ : ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ, PM ਮੋਦੀ ਨੇ ਕੀਤਾ ਨਮਨ

ਰੱਖਿਆ ਮੰਤਰੀ ਨੇ ਸਰਹੱਦਾਂ ’ਤੇ ਵਿਸਫ਼ੋਟਕ ਸਥਿਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਥਿਆਰਬੰਦ ਫ਼ੌਜਾਂ ਨੂੰ ‘ਸ਼ਾਰਟ ਨੋਟਿਸ’ ’ਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੀਆਂ ਲੜਾਈਆਂ ’ਚ ਹਵਾਈ ਫ਼ੌਜ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਰਹਿਣ ਵਾਲੀ ਹੈ ਅਤੇ ਇਸ ਨੂੰ ਦੇਖਦੇ ਹੋਏ ਹਵਾਈ ਫ਼ੌਜ ਨੂੰ ਨਕਲੀ ਬੌਧਿਕਤਾ, ਬਿਗ ਡਾਟਾ ਹੈਂਡਲਿੰਗ ਅਤੇ ਮਸ਼ੀਨ ਲਰਨਿੰਗ ਵਰਗੀਆਂ ਆਧੁਨਿਕ ਤਕਨਾਲੋਜੀ ਦੇ ਜ਼ੋਰ ’ਤੇ ਆਪਣੀ ਸਮਰੱਥਾ ਅਤੇ ਤਾਕਤ ਨੂੰ ਵਧਾਉਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਦਾਅਵਾ, ਕਿਸਾਨ ਵਿਰੋਧੀ ਸਰਕਾਰ ਦੇ ਤਾਬੂਤ 'ਚ ਆਖ਼ਰੀ ਕਿੱਲ ਸਾਬਿਤ ਹੋਵੇਗੀ ਲਖਨਊ ਮਹਾਪੰਚਾਇਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News