ਹਵਾਈ ਫ਼ੌਜ ਨੇ 14,000 ਫੁੱਟ ''ਤੇ ਬਚਾਈ 13 ਫ਼ੌਜੀਆਂ ਦੀ ਜਾਨ, ਸਿੱਕਿਮ ''ਚ ਵਾਪਰੇ ਹਾਦਸੇ ''ਚ ਹੋਏ ਸਨ ਜ਼ਖ਼ਮੀ

04/20/2023 1:39:48 AM

ਨਵੀਂ ਦਿੱਲੀ (ਭਾਸ਼ਾ): ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਨੇ ਬੁੱਧਵਾਰ ਨੂੰ ਇਕ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਫ਼ੌਜ ਦੇ 13 ਜਵਾਨਾਂ ਨੂੰ ਉੱਤਰੀ ਸਿੱਕਿਮ ਦੇ ਇਕ ਪਹਾੜੀ ਇਲਾਕੇ ਤੋਂ ਬਚਾਇਆ। ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਫ਼ੌਜ ਦੇ ਜਵਾਨਾਂ ਨੂੰ ਬਚਾਉਣ ਲਈ ਹੈਲੀਕਾਪਟਰਾਂ ਨੂੰ ਤਾਇਨਾਤ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਨੇ ਜਲੰਧਰ ਜ਼ਿਮਨੀ ਚੋਣ ਲਈ ਐਲਾਨੇ ਸਟਾਰ ਪ੍ਰਚਾਰਕ; ਸੁੱਖੂ, ਸਿੱਧੂ, ਚੰਨੀ ਸਣੇ 40 ਆਗੂ ਕਰਨਗੇ ਪ੍ਰਚਾਰ

ਭਾਰਤੀ ਹਵਾਈ ਫ਼ੌਜ ਨੇ ਇਕ ਟਵੀਟ ਵਿਚ ਕਿਹਾ ਕਿ ਸੈਨਾ ਦੇ ਜਵਾਨਾਂ ਨੂੰ ਉਸ ਖੇਤਰ ਤੋਂ ਬਚਾਇਆ ਗਿਆ ਜੋ 14,000 ਫੁੱਟ ਦੀ ਉਚਾਈ 'ਤੇ ਹੈ। ਟਵੀਟ ਵਿਚ ਲਿਖਿਆ ਗਿਆ, "19 ਅਪ੍ਰੈਲ 2023 ਨੂੰ, ਉੱਤਰੀ ਸਿੱਕਿਮ ਦੇ ਇਲਾਕੇ ਤੇ ਖ਼ਰਾਬ ਮੌਸਮ ਵਿਚਾਲੇ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਨੇ 14,000 ਫੁੱਟ ਦੀ ਉਚਾਈ ਤੋਂ ਇਕ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ 13 ਫ਼ੌਜੀ ਜਵਾਨਾਂ ਨੂੰ ਸਫ਼ਲਤਾਪੂਰਵਕ ਬਚਾਇਆ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News