ਜੰਮੂ-ਕਸ਼ਮੀਰ : 300 ਫੁੱਟ ਡੂੰਘੀ ਖੱਡ ''ਚ ਕਾਰ ਡਿੱਗਣ ਕਾਰਨ ਹਵਾਈ ਫੌਜ ਦੇ ਕਰਮਚਾਰੀ ਦੀ ਮੌਤ

Tuesday, Apr 04, 2023 - 06:00 PM (IST)

ਜੰਮੂ-ਕਸ਼ਮੀਰ : 300 ਫੁੱਟ ਡੂੰਘੀ ਖੱਡ ''ਚ ਕਾਰ ਡਿੱਗਣ ਕਾਰਨ ਹਵਾਈ ਫੌਜ ਦੇ ਕਰਮਚਾਰੀ ਦੀ ਮੌਤ

ਬਨਿਹਾਲ/ਜੰਮੂ- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਕਾਰ ਡੂੰਘੀ ਖੱਡ 'ਚ ਡਿੱਗਣ ਕਾਰਨ ਹਵਾਈ ਫੌਜ ਦੇ ਇਕ ਕਰਮਚਾਰੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਏਅਰ ਹੈੱਡਕੁਆਰਟਰ ਦੇ ਡਾਇਰੈਕਟੋਰੇਟ ਆਫ ਮਕੈਨੀਕਲ ਟਰਾਂਸਪੋਰਟ ਦੇ ਸਾਰਜੈਂਟ ਸਰਫਰਾਜ਼ ਅਹਿਮਦ ਭੱਟ ਕਸ਼ਮੀਰ ਜਾ ਰਹੇ ਸਨ ਜਦੋਂ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਮਰੁਗ 'ਚ ਉਨ੍ਹਾਂ ਦੀ ਕਾਰ ਫਿਸਲ ਕੇ ਡੂੰਘੀ ਖੱਡ 'ਚ ਜਾ ਡਿੱਗੀ। 

ਉਨ੍ਹਾਂ ਨੇ ਦੱਸਿਆ ਕਿ ਕਾਰ ਦੇ 300 ਫੁੱਟ ਤੋਂ ਜ਼ਿਆਦਾ ਡੂੰਘੀ ਖੱਡ 'ਚ ਡਿੱਗਣ ਤੋਂ ਤੁਰੰਤ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਭੱਟ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭੱਟ ਦੀ ਲਾਸ਼ ਖੱਡ 'ਚੋਂ ਬਰਾਮਦ ਕਰ ਲਿਆ ਗਿਆ। ਉਨ੍ਹਾਂ ਮੁਤਾਬਕ ਭੱਟ ਕੁਲਗਾਮ ਜ਼ਿਲ੍ਹੇ ਦਾ ਰਹਿਣ ਵਾਲਾ ਸੀ।


author

Rakesh

Content Editor

Related News