ਹਵਾਈ ਫੌਜ ਦਾ AN-32 ਜਹਾਜ਼ ਉਡਾਨ ਭਰਨ ਤੋਂ ਬਾਅਦ ਲਾਪਤਾ, 13 ਲੋਕ ਸਨ ਸਵਾਰ

Monday, Jun 03, 2019 - 12:57 PM (IST)

ਹਵਾਈ ਫੌਜ ਦਾ AN-32 ਜਹਾਜ਼ ਉਡਾਨ ਭਰਨ ਤੋਂ ਬਾਅਦ ਲਾਪਤਾ, 13 ਲੋਕ ਸਨ ਸਵਾਰ

ਨਵੀਂ ਦਿੱਲੀ : ਹਵਾਈ ਫੌਜ ਦਾ ਇਕ ਏ. ਐਨ-32 ਜਹਾਜ਼ ਸੋਮਵਾਰ ਨੂੰ ਅਸਮ ਦੇ ਜੋਰਹਾਟ ਤੋਂ ਉਡਾਨ ਭਰਨ ਦੇ ਬਾਅਦ ਲਾਪਤਾ ਹੋ ਗਿਆ ਹੈ। ਜਿਸ 'ਚ ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 13 ਲੋਕ ਸਵਾਰ ਸਨ। ਲਾਪਤਾ ਜਹਾਜ਼ ਦੀ ਖੋਜ ਲਈ ਲੜਾਕੂ ਜ਼ਹਾਜ ਸੁਖੋਈ ਤੇ ਸਪੈਸ਼ਲ ਜਹਾਜ਼ ਸੀ-130 ਰਵਾਨਾ ਹੋ ਗਏ ਹਨ।  ਸੂਤਰਾਂ ਮੁਤਾਬਕ ਏ. ਐਨ-32 ਜਹਾਜ਼ ਨੇ ਜੋਰਹਾਟ ਤੋਂ ਦੁਪਹਿਰ ਬਾਅਦ 12.25 ਵਜੇ ਉਡਾਨ ਭਰੀ ਸੀ। ਜੋ ਕਿ ਅਰੁਣਾਚਲ ਪ੍ਰਦੇਸ਼ ਦੇ ਵੈਸਟ ਸਿਆਂਗ ਜ਼ਿਲੇ 'ਚ ਸਥਿਤ ਮੇਚੁਕਾ ਐਡਵਾਂਸ ਲੈਂਡਿੰਗ ਗਰਾਊਂਡ ਜਾ ਰਿਹਾ ਸੀ। ਰਸਤੇ 'ਚ ਸਬੰਧਿਤ ਏਜੰਸੀਆਂ ਨਾਲੋਂ ਜਹਾਜ਼ ਦਾ ਸਪੰਰਕ ਟੁੱਟ ਗਿਆ। ਜਿਸ ਤੋਂ ਬਾਅਦ ਜਹਾਜ਼ ਨਾਲ ਕੋਈ ਸਪੰਰਕ ਨਹੀਂ ਹੋ ਸਕਿਆ ਹੈ।

ਜਹਾਜ਼ ਨਾਲ ਸਪੰਰਕ ਨਾ ਹੋਣ 'ਤੇ ਹਵਾਈ ਫੌਜ ਨੇ ਜ਼ਰੂਰੀ ਕਾਰਵਾਈ ਸ਼ੁਰੂ ਕਰਦੇ ਹੋਏ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਜਹਾਜ਼ 'ਚ ਚਾਲਕ ਦਲ ਦੇ 8 ਮੈਂਬਰ ਤੇ 5 ਹੋਰ ਯਾਤਰੀ ਸਵਾਰ ਸਨ।

Related News