ਏਮਜ਼ ਪੇਪਰ ਲੀਕ ਮਾਮਲਾ: ਹਾਈ ਕੋਰਟ ਨੇ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ''ਤੇ ਕੇਂਦਰ ਤੋਂ ਮੰਗਿਆ ਜਾਵਾਬ

Wednesday, Jul 26, 2017 - 05:56 PM (IST)

ਨਵੀਂ ਦਿੱਲੀ—ਦਿੱਲੀ ਹਾਈ ਕੋਰਟ ਨੇ ਇਸ ਸਾਲ ਆਯੋਜਿਤ ਏਮਜ਼ ਐਮ.ਬੀ.ਬੀ.ਐਸ. ਦਾਖਲਾ ਪ੍ਰੀਖਿਆ ਦੌਰਾਨ ਕਥਿਤ ਅਸਥਿਰਤਾ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਦੀ ਅਦਾਲਤ ਦੀ ਨਿਗਰਾਨੀ 'ਚ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਕੇਂਦਰ ਏਮਜ਼ ਅਤੇ ਸੀ.ਬੀ.ਆਈ. ਤੋਂ ਅੱਜ ਜਵਾਬ ਮੰਗਿਆ। ਕਾਰਜ ਵਾਹਕ ਮੁੱਖ ਜੱਜ ਗੀਤਾ ਮਿਤਲ ਅਤੇ ਜੱਜ ਸੀ. ਹਰੀ ਸ਼ੰਕਰ ਦੀ ਅਦਾਲਤ ਨੇ ਸੀ.ਬੀ.ਆਈ. ਨੂੰ ਵਿਸ਼ੇਸ਼ ਤੌਰ 'ਤੇ ਨਿਰਦੇਸ਼ ਦਿੱਤਾ ਕਿ ਪਟੀਸ਼ਨ 'ਤੇ ਇਕ ਹਫਤੇ ਦੇ ਅੰਦਰ ਉਹ ਏਜੰਸੀ ਦੀ ਸਥਿਤੀ ਰਿਪੋਰਟ ਪੇਸ਼ ਕਰਨ। ਪਟੀਸ਼ਨ 'ਚ ਏਮਜ਼ ਨੂੰ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ 28 ਮਈ ਨੂੰ ਹੋਈ ਪ੍ਰੀਖਿਆ ਦੇ 15 ਜੂਨ ਨੂੰ ਘੋਸ਼ਿਤ ਨਤੀਜੇ ਰੱਦ ਕੀਤੇ ਜਾਣ।
ਪਟੀਸ਼ਨਕਰਤਾ ਦੇ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਨਤੀਜੇ ਤਾਂ ਹੀ ਰੱਦ ਕੀਤੇ ਜਾਣ ਜਦੋਂ ਜਾਂਚ 'ਚ ਇਹ ਪਤਾ ਚਲੇ ਕਿ ਦਾਖਲਾ ਪ੍ਰੀਖਿਆ 'ਚ ਪੂਰੀ ਤਰ੍ਹਾਂ ਨਾਲ ਗੜਬੜੀ ਹੋਈ ਹੈ, ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੀ ਦਲੀਲ ਨੂੰ ਧਿਆਨ 'ਚ ਲੈਂਦੇ ਹੋਏ ਅਦਾਲਤ ਨੇ ਮਾਮਲੇ ਨੂੰ 16 ਅਗਸਤ ਦੇ ਲਈ ਸੂਚੀਬੱਧ ਕਰ ਲਿਆ। ਵਪਾਰ ਮਾਮਲੇ 'ਚ ਵਸੀਫਲਫਲੋਅਰ ਹੋਣ ਦਾ ਦਾਅਵਾ ਕਰਨ ਵਾਲੇ ਡਾਕਟਰ ਆਨੰਦ ਰਾਏ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਸੀ ਅਤੇ ਏਮਜ਼ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਕਿ ਉਹ ਸੰਸਥਾ ਦੀ ਕਮੇਟੀ ਦੇ ਸੰਕਲਪ ਨੂੰ ਅਦਾਲਤ 'ਚ ਪੇਸ਼ ਕਰਨ। ਕਮੇਟੀ ਦਾ ਗਠਨ ਪ੍ਰੀਖਿਆ ਦੇ ਆਯੋਜਨ ਨਾਲ ਸੰਬੰਧਿਤ ਸ਼ਿਕਾਇਤ ਦੀ ਜਾਂਚ ਦੇ ਲਈ ਕੀਤਾ ਗਿਆ ਸੀ।
ਰਾਏ ਨੇ 31 ਮਈ ਨੂੰ ਦੋਸ਼ ਲਗਾਇਆ ਸੀ ਕਿ ਏਮਜ਼ ਦੇ ਐਮ.ਬੀ.ਬੀ.ਐਸ. ਕੋਰਸ 'ਚ ਦਾਖਲੇ ਦੇ ਲਈ ਇਸ ਸਾਲ ਆਯੋਜਿਤ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਏ ਸੀ। ਉਨ੍ਹਾਂ ਨੇ ਕਈ ਟਵੀਟ ਕਰਕੇ ਦਾਖਲਾ ਪ੍ਰੀਖਿਆ ਦੇ ਪ੍ਰਸ਼ਨ ਪੱਤਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਇਹ ਪ੍ਰੀਖਿਆ ਦੇਸ਼ ਭਰ 'ਚ 28 ਮਈ ਨੂੰ ਹੋਈ ਸੀ। ਰਾਏ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਤਸਵੀਰਾਂ ਇਕ ਸੂਤਰਾਂ ਤੋਂ ਮਿਲੀਆਂ ਹਨ, ਜਿਸ ਦਾ ਦਾਅਵਾ ਹੈ ਕਿ ਲਖਨਊ ਦੇ ਇਕ ਕਾਲਜ ਤੋਂ ਉਸ ਵੇਲੇ ਲੀਕ ਹੋਈਆਂ ਜਦੋਂ ਆਨਲਾਈਨ ਟੈਸਟ ਚੱਲ ਰਿਹਾ ਸੀ। ਰਾਏ ਨੇ ਦੋਸ਼ ਲਗਾਇਆ ਕਿ ਏਮਜ ਐਮ.ਬੀ.ਬੀ.ਐਸ. ਦੀਆਂ ਸੀਟਾਂ ਵੇਚੀ ਗਈ ਸੀ।


Related News