''ਪੰਜਾਬ ''ਚ ਜਗ੍ਹਾ ਦੀ ਘਾਟ ਨਹੀਂ'' : ਕੇਂਦਰ ਨੇ ਝੋਨਾ ਭੰਡਾਰਨ ਦੀਆਂ ਚਿੰਤਾਵਾਂ ਨੂੰ ਕੀਤਾ ਖਾਰਜ

Sunday, Oct 27, 2024 - 05:07 PM (IST)

''ਪੰਜਾਬ ''ਚ ਜਗ੍ਹਾ ਦੀ ਘਾਟ ਨਹੀਂ'' : ਕੇਂਦਰ ਨੇ ਝੋਨਾ ਭੰਡਾਰਨ ਦੀਆਂ ਚਿੰਤਾਵਾਂ ਨੂੰ ਕੀਤਾ ਖਾਰਜ

ਨਵੀਂ ਦਿੱਲੀ (ਭਾਸ਼ਾ)- ਕੇਂਦਰ ਨੇ ਐਤਵਾਰ ਨੂੰ ਉਨ੍ਹਾਂ ਖ਼ਬਰਾਂ ਨੂੰ ਖਾਰਜ ਕੀਤਾ, ਜਿਸ 'ਚ ਕਿਹਾ ਗਿਆ ਸੀ ਕਿ ਪੰਜਾਬ 'ਚ ਭੰਡਾਰਨ ਜਗ੍ਹਾ ਦੀ ਘਾਟ ਕਾਰਨ ਝੋਨੇ ਦੀ ਖਰੀਦ ਪ੍ਰਭਾਵਿਤ ਹੋ ਰਹੀ ਹੈ। ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਐਤਵਾਰ ਨੂੰ ਭਰੋਸਾ ਦਿੱਤਾ ਕਿ ਪੂਰਾ ਭੰਡਾਰਨ ਸਥਾਨ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਭੰਡਾਰਨ ਜਗ੍ਹਾ ਦੀ ਘਾਟ ਸੰਬੰਧੀ ਖ਼ਬਰਾਂ ਨੂੰ ਖਾਰਜ ਕਰਦੇ ਹੋਏ ਇਸ ਨੂੰ ਸਵਾਰਥ ਕਾਰਨ ਫੈਲਾਈ ਗਈ ਗਲਤ ਸੂਚਨਾ ਦੱਸਿਆ। ਜੋਸ਼ੀ ਨੇ ਖੁਰਾਕ ਸਕੱਤਰ ਸੰਜੀਵ ਚੋਪੜਾ ਅਤੇ ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ.) ਦੀ ਚੇਅਰਮੈਨ ਵਨਿਤਾ ਰਤਨ ਸ਼ਰਮਾ ਨਾਲ ਮੀਡੀਆ ਨਾਲ ਗੱਲਬਾਤ ਕੀਤੀ।

ਇਸ ਦੌਰਾਨ ਉਨ੍ਹਾਂ ਕਿਹਾ,''ਕੁਝ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਮੈਂ ਸਪੱਸ਼ਟ ਰੂਪ ਨਾਲ ਕਹਿਣਾ ਚਾਹੁੰਦਾ ਹਾਂ ਕਿ ਜਗ੍ਹਾ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਇਸ ਦਾ ਧਿਆਨ ਰੱਖਾਂਗੇ।'' ਉਨ੍ਹਾਂ ਕਿਹਾ ਕਿ ਸੂਬੇ 'ਚ ਇਸ ਸਮੇਂ 14 ਲੱਖ ਟਨ ਭੰਡਾਰਨ ਸਮਰੱਥਾ ਹੈ, ਜੋ ਇਕ ਨਵੰਬਰ ਤੱਕ ਵੱਧ ਕੇ 16 ਲੱਖ ਟਨ ਹੋ ਜਾਵੇਗੀ। ਨਿੱਜੀ ਉੱਦਮੀ ਗਾਰੰਟੀ (ਪੀਈਜੀ) ਯੋਜਨਾ ਦੇ ਅਧੀਨ ਵਾਧੂ 31 ਲੱਖ ਟਨ ਸਮਰੱਥਾ ਵਿਕਸਿਤ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ 3,800 ਮਿਲ ਵਾਲਿਆਂ ਨੇ ਝੋਨਾ ਚੁੱਕਣ ਲਈ ਅਪਲਾਈ ਕੀਤਾ ਹੈ, ਜਿਨ੍ਹਾਂ 'ਚੋਂ 3,250 ਨੂੰ ਚੌਲ ਬਣਾਉਣ ਲਈ ਭੰਡਾਰ ਵੰਡਿਆ ਜਾ ਚੁੱਕਿਆ ਹੈ। ਸਰਕਾਰ ਨੇ 9,819.88 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ, ਜਿਨ੍ਹਾਂ 'ਚੋਂ 7,641ਕਰੋੜ ਰੁਪਏ ਕਿਸਾਨਾਂ ਤੱਕ ਪਹੁੰਚ ਚੁੱਕੇ ਹਨ। ਮੰਤਰਾਲਾ ਨੇ ਭੰਡਾਰਨ ਸਮਰੱਥਾ ਅਤੇ ਆਵਾਜਾਈ ਦੀ ਹਫ਼ਤਾਵਾਰ ਨਿਗਰਾਨੀ ਲਈ ਐੱਫ.ਸੀ.ਆਈ. ਦੀ ਅਗਵਾਈ 'ਚ ਇਕ ਉੱਚ ਪੱਧਰੀ ਕਮੇਟੀ ਬਣਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News