ਏਮਜ਼ ਚਿਦਾਂਬਰਮ ਦੇ ਇਲਾਜ ਲਈ ਬਣਾਏ ਮੈਡੀਕਲ ਬੋਰਡ : ਦਿੱਲੀ ਹਾਈ ਕੋਰਟ
Thursday, Oct 31, 2019 - 12:46 PM (IST)

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਆਈ.ਐੱਨ.ਐਕਸ. ਮੀਡੀਆ ਮਾਮਲੇ 'ਚ ਇਸ ਸਮੇਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਨਿਆਇਕ ਹਿਰਾਸਤ 'ਚ ਤਿਹਾੜ ਜੇਲ 'ਚ ਬੰਦ ਹਨ। ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੇ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ ਨੂੰ ਨਿਰਦੇਸ਼ ਦਿੰਦੇ ਹੋਏ ਇਕ ਮੈਡੀਕਲ ਬੋਰਡ ਦਾ ਗਠਨ ਕਰਨ ਲਈ ਕਿਹਾ ਹੈ। ਇਸ ਟੀਮ 'ਚ ਚਿਦਾਂਬਰਮ ਦੇ ਪਰਿਵਾਰਕ ਡਾਕਟਰ ਨਾਗੇਸ਼ਵਰ ਰੈੱਡੀ ਵੀ ਸ਼ਾਮਲ ਹੋਣਗੇ। ਉਨ੍ਹਾਂ ਦਾ ਏਮਜ਼ 'ਚ ਇਲਾਜ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਚਿਦਾਂਬਰਮ ਅੰਤੜੀਆਂ ਨਾਲ ਜੁੜੀ ਬੀਮਾਰੀ ਨਾਲ ਪੀੜਤ ਹਨ। ਕੋਰਟ ਨੇ ਏਮਜ਼ ਨੂੰ ਸ਼ੁੱਕਰਵਾਰ ਤੱਕ ਉਸ ਦੇ ਸਾਹਮਣੇ ਇਕ ਰਿਪੋਰਟ ਦਾਖਲ ਕਰਨ ਲਈ ਕਿਹਾ ਹੈ। ਚਿਦਾਂਬਰਮ ਦੇ ਸਿਹਤ ਕਾਰਨਾਂ ਨੂੰ ਲੈ ਕੇ ਏਮਜ਼ ਦਾ ਮੈਡੀਕਲ ਬੋਰਡ ਅੱਜ ਸ਼ਾਮ ਯਾਨੀ ਵੀਰਵਾਰ ਨੂੰ 7 ਵਜੇ ਬੈਠੇਗਾ।