ਗਰਭ ’ਚ ਪਲ ਰਹੇ ਬੱਚੇ ਦੇ ਅੰਗੂਰ ਜਿੰਨੇ ਦਿਲ ਦੀ ਡਾਕਟਰਾਂ ਨੇ ਕੀਤੀ ਸਰਜਰੀ, 90 ਸਕਿੰਟ ਲੱਗੇ

Thursday, Mar 16, 2023 - 11:10 AM (IST)

ਗਰਭ ’ਚ ਪਲ ਰਹੇ ਬੱਚੇ ਦੇ ਅੰਗੂਰ ਜਿੰਨੇ ਦਿਲ ਦੀ ਡਾਕਟਰਾਂ ਨੇ ਕੀਤੀ ਸਰਜਰੀ, 90 ਸਕਿੰਟ ਲੱਗੇ

ਨਵੀਂ ਦਿੱਲੀ, (ਇਟ.)- ਡਾਕਟਰਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ। ਇੱਕ ਤਾਜ਼ਾ ਘਟਨਾ ਨੇ ਇੱਕ ਵਾਰ ਫਿਰ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਦਿੱਲੀ ਦੇ ਏਮਸ ’ਚ 28 ਸਾਲ ਦੀ ਇੱਕ ਗਰਭਵਤੀ ਔਰਤ ਨੂੰ ਪਿਛਲੀਆਂ 3 ਪ੍ਰੈਗਨੈਂਸੀਆਂ ਦੇ ਨਾਕਾਮ ਹੋ ਜਾਣ ਤੋਂ ਬਾਅਦ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਗਰਭ ’ਚ ਪਲ ਰਹੇ ਬੱਚੇ ਦੇ ਦਿਲ ਦੀ ਹਾਲਤ ਨੂੰ ਦੇਖਦੇ ਹੋਏ ਮਾਪਿਆਂ ਨੂੰ ਦੁਰਲੱਭ ਸਰਜਰੀ ਦਾ ਪ੍ਰਸਤਾਵ ਦਿੱਤਾ। ਜੋੜਾ ਗਰਭ ਅਵਸਥਾ ਨੂੰ ਜਾਰੀ ਰੱਖਣਾ ਚਾਹੁੰਦਾ ਸੀ। ਹੋਣ ਵਾਲੇ ਬੱਚੇ ਦੀ ਜ਼ਿੰਦਗੀ ਦੀ ਖ਼ਾਤਰ ਉਹ ਦੋਵੇਂ ਸਰਜਰੀ ਲਈ ਰਾਜ਼ੀ ਹੋ ਗਏ।

ਕਾਰਡੀਓ-ਥੋਰੇਸਿਕ ਵਿਗਿਆਨ ਕੇਂਦਰ, ਏਮਸ ਵਿੱਚ ਇੰਟਰਵੈਂਸ਼ਨਲ ਕਾਰਡੀਓਲੋਜਿਸਟਸ ਅਤੇ ਭਰੂਣ ਦਵਾਈ ਮਾਹਿਰਾਂ ਦੀ ਇੱਕ ਟੀਮ ਵਲੋਂ ਸਫਲਤਾਪੂਰਵਕ ਸਰਜਰੀ ਕੀਤੀ ਗਈ ਸੀ। ਸਰਜਰੀ ਦੀ ਖਾਸ ਗਲ ਇਹ ਸੀ ਕਿ ਡਾਕਟਰਾਂ ਨੇ ਹੋਣ ਵਾਲੇ ਬੱਚੇ ਦੀ ਜਾਨ ਬਚਾਉਣ ਲਈ ਮਾਂ ਦੇ ਗਰਭ ਵਿੱਚ ਹੀ ਉਸ ਦੇ ਅੰਗੂਰ ਦੇ ਆਕਾਰ ਜਿੰਨੇ ਦਿਲ ’ਚ ਸਫਲ ਬੈਲੂਨ ਡਾਈਲੇਸ਼ਨ ਕੀਤਾ। ਇਸ ਦੁਰਲੱਭ 90 ਸਕਿੰਟ ਦੀ ਸਰਜਰੀ ਤੋਂ ਬਾਅਦ ਜਨਮ ਲੈਣ ਵਾਲਾ ਬੱਚਾ ਅਤੇ ਮਾਂ ਦੋਵੇਂ ਠੀਕ ਹਨ।

ਡਾਕਟਰਾਂ ਦੀ ਟੀਮ ਬੱਚੇ ਦੇ ਦਿਲ ਦੇ ਚੈਂਬਰ ਦੇ ਵਾਧੇ ’ਤੇ ਵੀ ਨਜ਼ਰ ਰੱਖ ਰਹੀ ਹੈ। ਡਾਕਟਰਾਂ ਅਨੁਸਾਰ ਮਾਂ ਦੇ ਗਰਭ ’ਚ ਪਲ ਰਹੇ ਬੱਚੇ ਵਿੱਚ ਦਿਲ ਦੀਆਂ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦਾ ਜਨਮ ਤੋਂ ਪਹਿਲਾਂ ਹੀ ਪਤਾ ਲਾਇਆ ਜਾ ਸਕਦਾ ਹੈ। ਇੰਨਾ ਹੀ ਨਹੀਂ, ਕਈ ਵਾਰ ਗਰਭ ਵਿਚ ਇਸ ਦਾ ਇਲਾਜ ਕਰਨ ਨਾਲ ਜਨਮ ਤੋਂ ਬਾਅਦ ਬੱਚੇ ਦੀ ਸਿਹਤ ਵਿਚ ਸੁਧਾਰ ਵੀ ਹੋ ਸਕਦਾ ਹੈ । ਉਸ ਦਾ ਵਿਕਾਸ ਵੀ ਆਮ ਵਾਂਗ ਹੋ ਸਕਦਾ ਹੈ।


author

Rakesh

Content Editor

Related News