AI ’ਚ ਮਿਲੀਭੁਗਤ ਨੂੰ ਮਜ਼ਬੂਤ ਬਣਾਉਣ ਦੀ ਸਮਰੱਥਾ, ਦੂਰਦਰਸ਼ੀ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ : CCI ਮੁਖੀ
Monday, Mar 17, 2025 - 12:37 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਦੀ ਮੁਖੀ ਰਵਨੀਤ ਕੌਰ ਦਾ ਮੰਨਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਆਧੁਨਿਕ ਬਾਜ਼ਾਰ ਵਿਚ ਇਕ ਉਤਪ੍ਰੇਰਕ ਸ਼ਕਤੀ ਹੈ, ਜਿਸ ਵਿਚ ਮਿਲੀਭੁਗਤ ਨੂੰ ਮਜ਼ਬੂਤ ਬਣਾਉਣ ਦੀ ਸਮਰੱਥਾ ਵੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਗਤੀਸ਼ੀਲ ਜਾਂ ਡਾਇਨੈਮਿਕ ਮੁੱਲ ਨਿਰਧਾਰਣ ਦੀ ਆੜ ’ਚ ਐਲਗੋਰਿਦਮ ਸਬੰਧੀ ਵਿਤਕਰੇ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ। ਉਨ੍ਹਾਂ ਨੇ ਵਿਸ਼ਵਾਸ-ਆਧਾਰਿਤ ਨਿਯਮਾਂ ਦੇ ਨਾਲ-ਨਾਲ ਇਕ ਦੂਰਦਰਸ਼ੀ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਹੁਣ 21 ਹਜ਼ਾਰ ਤਨਖ਼ਾਹ ਨਹੀਂ ਸਗੋਂ ਹਰ ਮਹੀਨੇ ਮਿਲਣਗੇ 62 ਹਜ਼ਾਰ ਰੁਪਏ, 8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮਨਜ਼ੂਰੀ
ਰਾਸ਼ਟਰੀ ਰਾਜਧਾਨੀ ਵਿਚ ‘ਮੁਕਾਬਲੇ ਦੇ ਕਾਨੂੰਨ ਦੇ ਅਰਥਸ਼ਾਸਤਰ’ ’ਤੇ 10ਵੇਂ ਰਾਸ਼ਟਰੀ ਸੰਮੇਲਨ ਵਿਚ ਬੋਲਦਿਆਂ ਕੌਰ ਨੇ ਕਿਹਾ ਕਿ ਏ. ਆਈ. ਆਧੁਨਿਕ ਬਾਜ਼ਾਰਾਂ ਵਿਚ ਇਕ ਪ੍ਰੇਰਕ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਏ. ਆਈ. ਵੱਖ-ਵੱਖ ਉਦਯੋਗਾਂ ਵਿਚ ਮੁੱਲ ਨਿਧਾਰਣ ਰਣਨੀਤੀਆਂ, ਫੈਸਲੇ ਲੈਣ ਅਤੇ ਸੰਚਾਲਨ ਕੁਸ਼ਲਤਾ ਨੂੰ ਆਕਾਰ ਦਿੰਦਾ ਹੈ ਪਰ ਇਹ ਜੋਖਮ ਵੀ ਪੇਸ਼ ਕਰਦਾ ਹੈ।
ਇਹ ਵੀ ਪੜ੍ਹੋ : 31 ਮਾਰਚ ਤੱਕ ਮੌਕਾ! ਡਾਕਖਾਨੇ ਦੀ ਇਹ ਸਕੀਮ ਹੋਵੇਗੀ ਬੰਦ, ਮਿਲੇਗਾ ਸ਼ਾਨਦਾਰ ਵਿਆਜ!
ਮੁਕਾਬਲਾ ਕਮਿਸ਼ਨ ਦੇ ਮੁਖੀ ਨੇ ਕਿਹਾ ਕਿ ਏ. ਆਈ. ਮਿਲੀਭੁਗਤ ਜਾਂ ਮਿਲੀਭੁਗਤ ਦੇ ਨਵੇਂ ਰੂਪਾਂ ਨੂੰ ਸਮਰੱਥ ਬਣਾ ਸਕਦਾ ਹੈ। ਇਨ੍ਹਾਂ ਵਿਚ ਮਨੁੱਖੀ ਸੰਚਾਰ ਤੋਂ ਬਿਨਾਂ ਮਿਲੀਭੁਗਤ, ਸਪੱਸ਼ਟ ਸਮਝੌਤਿਆਂ ਤੋਂ ਬਿਨਾਂ ਮੁੱਲ ਤਾਲਮੇਲ ਅਤੇ ਗਤੀਸ਼ੀਲ ਮੁੱਲ ਨਿਰਧਾਣ ਦੀ ਆੜ ਵਿਚ ਐਲਗੋਰਿਦਮ ਸਬੰਧੀ ਵਿਤਕਰਾ ਸ਼ਾਮਲ ਹੈ।
ਇਹ ਵੀ ਪੜ੍ਹੋ : ਗੈਰ-ਕਾਨੂੰਨੀ ਤੌਰ 'ਤੇ ਭਾਰਤ ਰਹਿਣ ਵਾਲੇ ਸਾਵਧਾਨ! ਜਾਣਾ ਪੈ ਸਕਦੈ ਜੇਲ੍ਹ, ਸਰਕਾਰ ਹੋਈ ਸਖ਼ਤ
ਸੀ. ਸੀ. ਆਈ. ਪਹਿਲਾਂ ਹੀ ਏ. ਆਈ. ਅਤੇ ਮੁਕਾਬਲੇ ਬਾਰੇ ਇਕ ਅਧਿਐਨ ਕਰ ਰਿਹਾ ਹੈ। ਮੁਕਾਬਲੇਬਾਜ਼ੀ ਐਕਟ, 2002 ਦੇ ਲਾਗੂ ਹੋਣ ਤੋਂ ਬਾਅਦ ਤੋਂ ਸੀ. ਸੀ. ਆਈ. ਨੂੰ ਮੁਕਾਬਲੇ ਦੀਆਂ ਉਲੰਘਣਾਵਾਂ ਨਾਲ ਸਬੰਧਤ 1,300 ਮਾਮਲੇ ਪ੍ਰਾਪਤ ਹੋਏ ਹਨ ਜਿਨ੍ਹਾਂ ਵਿਚੋਂ 1,180 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।
ਪਿਛਲੇ ਸਾਲ, ਰੈਗੂਲੇਟਰ ਨੂੰ ਅਜਿਹੇ 42 ਮਾਮਲੇ ਮਿਲੇ ਸਨ। ਇਨ੍ਹਾਂ ਵਿਚੋਂ ਪਹਿਲੀ ਨਜ਼ਰੇ 8 ਮਾਮਲਿਆਂ ਵਿਚ ਮੁਕਾਬਲੇ ਦੀ ਉਲੰਘਣਾ ਦੇ ਮਾਮਲੇ ਪਾਏ ਗਏ, ਜਿਨ੍ਹਾਂ ਦੀ ਵਿਸਤ੍ਰਿਤ ਜਾਂਚ ਦੀ ਲੋੜ ਪਈ। ਉਲੰਘਣਾ ਨਾ ਹੋਣ ਕਾਰਨ 19 ਕੇਸ ਸ਼ੁਰੂਆਤੀ ਪੜਾਅ ’ਤੇ ਬੰਦ ਕਰ ਦਿੱਤੇ ਗਏ ਅਤੇ 15 ਕੇਸ ਜਾਂਚ ਦੇ ਵੱਖ-ਵੱਖ ਪੜਾਵਾਂ ’ਤੇ ਪੈਂਡਿੰਗ ਹਨ।
ਇਹ ਵੀ ਪੜ੍ਹੋ : FASTag Rules: 1 ਅਪ੍ਰੈਲ ਤੋਂ ਬਦਲਣਗੇ ਨਿਯਮ, ਇਨ੍ਹਾਂ ਵਾਹਨਾਂ ਨੂੰ ਨਹੀਂ ਦੇਣਾ ਪਵੇਗਾ Toll...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8