ਅਹਿਮਦਾਬਾਦ ’ਚ ਫੜੇ ਗਏ 50 ਬੰਗਲਾਦੇਸ਼ੀ

Friday, Oct 25, 2024 - 08:39 PM (IST)

ਅਹਿਮਦਾਬਾਦ ’ਚ ਫੜੇ ਗਏ 50 ਬੰਗਲਾਦੇਸ਼ੀ

ਅਹਿਮਦਾਬਾਦ- ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਨਾਜਾਇਜ਼ ਢੰਗ ਨਾਲ ਰਹਿ ਰਹੇ ਬੰਗਲਾਦੇਸ਼ੀ ਤੇ ਰੋਹਿੰਗਿਆ ਮੁਸਲਮਾਨਾਂ ਦੀ ਫੜੋ-ਫੜਾਈ ਜਾਰੀ ਹੈ। ਹੁਣ ਗੁਜਰਾਤ ਦੇ ਅਹਿਮਦਾਬਾਦ ’ਚ ਨਾਜਾਇਜ਼ ਢੰਗ ਨਾਲ ਰਹਿ ਰਹੇ ਬੰਗਲਾਦੇਸ਼ੀ ਨਾਗਰਿਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਜਰਾਤ ਦੀ ਕਰਾਈਮ ਬਰਾਂਚ ਘੁਸਪੈਠੀਆਂ ਦੀ ਪਛਾਣ ਲਈ ਸੈਂਕੜੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਪੁਣੇ ਤੇ ਤ੍ਰਿਪੁਰਾ ਤੋਂ ਵੀ ਨਾਜਾਇਜ਼ ਤੌਰ ’ਤੇ ਰਹਿ ਰਹੇ ਬੰਗਲਾਦੇਸ਼ੀ ਫੜੇ ਗਏ ਸਨ।

ਅਹਿਮਦਾਬਾਦ ਤੋਂ ਫੜੇ ਨਾਜਾਇਜ਼ ਤੌਰ ’ਤੇ ਰਹਿ ਰਹੇ ਬੰਗਲਾਦੇਸ਼ੀਆਂ ਨੂੰ ਲੈ ਕੇ ਗੁਜਰਾਤ ਪੁਲਸ ਦੀ ਕਰਾਈਮ ਬਰਾਂਚ ਦੇ ਡੀ. ਐੱਸ. ਪੀ. ਅਜੀਤ ਰਾਜਿਅਨ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਨਾਜਾਇਜ਼ ਰੂਪ ਤੋਂ ਰਹਿਣ ਵਾਲੇ ਵਿਅਕਤੀਆਂ ਖਿਲਾਫ ਲਗਾਤਾਰ ਕਾਰਵਾਈ ਕਰ ਰਹੇ ਹਨ। ਇਸ ਦੇ ਨਾਲ ਹੀ 200 ਤੋਂ ਜ਼ਿਆਦਾ ਵਿਅਕਤੀਆਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਰਿਪੋਰਟ ਮੁਤਾਬਿਕ ਇਹ ਸਾਰੇ ਜਾਅਲੀ ਆਧਾਰ ਕਾਰਡ ਬਣਾਉਣ, ਦੇਹ ਵਪਾਰ ਤੇ ਕਈ ਹੋਰ ਗੈਰ ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਸਨ।


author

Rakesh

Content Editor

Related News