ਅਹਿਮਦਾਬਾਦ : ਕੋਰੋਨਾ ਇਲਾਜ ਵਾਲੇ ਹਸਪਤਾਲ 'ਚ ਲੱਗੀ ਅੱਗ, 8 ਮਰੀਜ਼ਾਂ ਦੀ ਮੌਤ

Thursday, Aug 06, 2020 - 09:00 AM (IST)

ਅਹਿਮਦਾਬਾਦ : ਕੋਰੋਨਾ ਇਲਾਜ ਵਾਲੇ ਹਸਪਤਾਲ 'ਚ ਲੱਗੀ ਅੱਗ, 8 ਮਰੀਜ਼ਾਂ ਦੀ ਮੌਤ

ਅਹਿਮਦਾਬਾਦ- ਵੀਰਵਾਰ ਨੂੰ ਅਹਿਮਦਾਬਾਦ ਦੇ ਇਕ ਨਿੱਜੀ ਹਸਪਤਾਲ ਦੇ ਆਈ. ਸੀ. ਯੂ. ਵਾਰਡ ਵਿਚ ਅੱਗ ਲੱਗ ਜਾਣ ਕਾਰਨ ਕੋਰੋਨਾ ਪੀੜਤ 8 ਮਰੀਜ਼ਾਂ ਦੀ ਮੌਤ ਹੋ ਗਈ। 
ਅਧਿਕਾਰੀਆਂ ਨੇ ਦੱਸਿਆ ਕਿ ਅਹਿਮਦਾਬਾਦ ਵਿਚ ਨਵਰੰਗਪੁਰ ਇਲਾਕੇ ਦੇ ਹਸਪਤਾਲ ਵਿਚ ਵੀਰਵਾਰ ਤੜਕੇ 3 ਵਜੇ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਕੋਰੋਨਾ ਦੇ ਤਕਰੀਬਨ 40 ਹੋਰ ਮਰੀਜ਼ਾਂ ਨੂੰ ਬਚਾਅ ਲਿਆ ਗਿਆ ਤੇ ਉਨ੍ਹਾਂ ਨੂੰ ਸ਼ਹਿਰ ਦੇ ਇਕ ਹੋਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 

ਅਧਿਕਾਰੀਆਂ ਮੁਤਾਬਕ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹਾਦਸੇ ਵਿਚ 5 ਪੁਰਸ਼ ਅਤੇ 3 ਜਨਾਨੀਆਂ ਦੀ ਮੌਤ ਹੋਈ ਹੈ। ਅਹਿਮਦਾਬਾਦ ਫਾਇਰ ਫਾਈਟਰਜ਼ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਵਿਚ ਕੋਰੋਨਾ ਵਾਇਰਸ ਦੇ 1,073 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਸੂਬੇ ਵਿਚ ਵਾਇਰਸ ਦੇ ਮਾਮਲੇ 66,777 ਹੋ ਗਈ ਹੈ। ਉੱਥੇ ਹੀ, ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 2,557 ਹੈ। 


author

Lalita Mam

Content Editor

Related News