ਅਗਸਤਾ ਵੈਸਟਲੈਂਡ ਧਨ ਸੋਧ ਮਾਮਲੇ ''ਚ ਰਤੁਲ ਪੁਰੀ ਦੀ ਹਿਰਾਸਤ 3 ਦਿਨ ਵਧਾਈ ਗਈ
Monday, Sep 16, 2019 - 04:32 PM (IST)

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਘਪਲੇ ਨਾਲ ਜੁੜੇ ਧਨ ਸੋਧ ਦੇ ਇਕ ਮਾਮਲੇ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਹਿਰਾਸਤ ਸੋਮਵਾਰ ਨੂੰ ਤਿੰਨ ਦਿਨ ਵਧਾ ਦਿੱਤੀ। ਚੀਫ਼ ਜਸਟਿਸ ਅਰਵਿੰਦ ਕੁਮਾਰ ਨੇ ਈ.ਡੀ. ਨੂੰ ਪੁਰੀ ਤੋਂ ਤਿੰਨ ਦਿਨ ਤੱਕ ਹੋਰ ਪੁੱਛ-ਗਿੱਛ ਦੀ ਮਨਜ਼ੂਰੀ ਦਿੱਤੀ। ਪੁਰੀ ਨੂੰ 4 ਸਤੰਬਰ ਨੂੰ ਈ.ਡੀ. ਨੇ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਦੀ ਹਿਰਾਸਤ ਅੱਜ ਯਾਨੀ ਸੋਮਵਾਰ ਨੂੰ ਖਤਮ ਹੋ ਰਹੀ ਸੀ। ਧਨ ਸੋਧ ਦਾ ਮਾਮਲਾ ਇਟਲੀ ਸਥਿਤ ਫਿਰਨਮੇਕੇਨਿਕਾ ਦੀ ਬ੍ਰਿਟਿਸ਼ ਸਹਾਇਕ ਕੰਪਨੀ ਅਗਸਤਾ ਵੈਸਟਲੈਂਡ ਤੋਂ 12 ਵੀ.ਵੀ.ਆਈ.ਪੀ. ਹੈਲੀਕਾਪਟਰਾਂ ਦੀ ਖਰੀਦ 'ਚ ਹੋਈਆਂ ਬੇਨਿਯਮੀਆਂ ਤੋਂ ਬਾਅਦ ਦਰਜ ਕੀਤਾ ਗਿਆ ਸੀ।