ਅਗਸਤਾ ਵੈਸਟਲੈਂਡ ਕੇਸ ''ਚ ED ਦਾ ਯੂ ਟਰਨ, 24 ਘੰਟੇ ਬਾਅਦ ਮ੍ਰਿਤਕ ਗਵਾਹ ਨੂੰ ਦੱਸਿਆ ਜ਼ਿੰਦਾ
Thursday, Aug 01, 2019 - 02:02 AM (IST)

ਨਵੀਂ ਦਿੱਲੀ— ਅਗਸਤਾ ਵੈਸਟਲੈਂਡ ਮਾਮਲੇ ਵਿਚ ਈ. ਡੀ. ਨੇ ਵੱਡਾ ਯੂ ਟਰਨ ਲਿਆ ਹੈ। ਈ. ਡੀ. ਨੇ ਅਗਸਤਾ ਵੈਸਟਲੈਂਡ ਡੀਲ ਮਾਮਲੇ ਵਿਚ 24 ਘੰਟੇ ਪਹਿਲਾਂ ਮ੍ਰਿਤਕ ਐਲਾਨ ਕੀਤੇ ਗਏ ਗਵਾਹ ਨੂੰ ਜ਼ਿੰਦਾ ਦੱਸਿਆ ਹੈ। ਦਿੱਲੀ ਕੋਰਟ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਸੂਤਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਗਵਾਹ ਕੇ. ਕੇ. ਖੋਸਲਾ ਇਕ-ਦੋ ਦਿਨ ਵਿਚ ਪੁੱਛਗਿਛ ਦਾ ਸਾਹਮਣਾ ਕਰਨ ਲਈ ਉਪਲਬਧ ਹੋ ਸਕਦੇ ਹਨ।
ਏਜੰਸੀ ਦੇ ਵਕੀਲ ਡੀ. ਪੀ. ਸਿੰਘ ਦਾ ਬਿਆਨ ਅਦਾਲਤ ਵਿਚ ਉਸ ਹੈਰਾਨ ਕਰਨ ਵਾਲੇ ਦਾਅਵਾ ਕਰਨ ਤੋਂ 24 ਘੰਟੇ ਬਾਅਦ ਆਇਆ ਜਿਸ ਵਿਚ ਕਿਹਾ ਸੀ ਕਿ ਮੱਧ ਪ੍ਰਦੇਸ਼ ਦੇ ਮੁਖ ਮੰਤਰੀ ਕਮਲਨਾਥ ਦੇ ਭਤੀਜੇ ਰੁਤੁਲ ਪੁਰੀ ਨੇ 3600 ਕਰੋੜ ਰੁਪਏ ਦੇ ਹੈਲੀਕਾਪਟਰ ਡੀਲ ਨਾਲ ਜੁੜੇ ਮਾਮਲੇ ਵਿਚ ਗਵਾਹ ਕੇ. ਕੇ. ਖੋਸਲਾ ਦੀ ਹੱਤਿਆ ਕਰ ਦਿੱਤੀ ਹੋਵੇਗੀ।
ਡੀ. ਪੀ. ਸਿੰਘ ਨੇ ਮੰਗਲਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਸੀ ਕਿ ਉਹ (ਰੁਤੁਲ ਪੁਰੀ) ਇੰਨਾ ਪ੍ਰਭਾਵਸ਼ਾਲੀ ਹੈ ਕਿ ਉਹ ਨਾ ਸਿਰਫ ਭੱਜਣ ਦੀ ਫਿਰਾਕ ਵਿਚ ਹੈ ਸਗੋਂ ਸਾਨੂੰ ਡਰ ਹੈ ਕਿ ਇਕ ਗਵਾਹ ਦੀ ਹੱਤਿਆ ਵੀ ਕੀਤੀ ਜਾ ਚੁਕੀ ਹੈ।