ਪੰਜਾਬੀਆਂ ਅਤੇ ਹਰਿਆਣਵੀਆਂ ਨੇ ਮਿਲ ਕੇ ਸਿੰਘੂ ਸਰਹੱਦ ''ਤੇ ਮਨਾਇਆ ਨੌਜਵਾਨ ਦਾ ਜਨਮ ਦਿਨ (ਵੀਡੀਓ)
Wednesday, Feb 10, 2021 - 01:23 PM (IST)
ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 77 ਦਿਨਾਂ ਤੋਂ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ 'ਤੇ ਅੜੇ ਹਨ। ਕਿਸਾਨਾਂ ਦੀਵਾਲੀ ਤੋਂ ਲੈ ਕੇ ਲੋਹੜੀ ਤੱਕ ਦਿੱਲੀ ਦੀਆਂ ਸਰਹੱਦਾਂ 'ਤੇ ਮਨ੍ਹਾ ਚੁਕੇ ਹਨ। ਉੱਥੇ ਹੀ ਸਿੰਘੂ ਸਰਹੱਦ 'ਤੇ ਇਕ ਮੁੰਡੇ ਦਿਲਾਵਰ ਸਿੰਘ ਦਾ ਜਨਮ ਦਿਨ ਵੀ ਮਨਾਇਆ ਗਿਆ। ਜਿਸ ਨੂੰ ਪੰਜਾਬੀਆਂ ਅਤੇ ਹਰਿਆਣਾ ਵਾਸੀਆਂ ਨੇ ਮਿਲ ਕੇ ਮਨਾਇਆ। ਦਿਲਾਵਰ ਨੇ ਕਿਹਾ ਕਿ ਮੇਰੇ ਪਿਤਾ 26 ਨਵੰਬਰ ਤੋਂ ਅੰਦੋਲਨ 'ਚ ਹਨ। ਹੁਣ ਮੈਂ ਘਰ 'ਚ ਜਨਮ ਦਿਨ ਮਨਾਉਂਦਾ, ਮੇਰੀ ਜ਼ਮੀਰ ਇਸ ਦੀ ਇਜਾਜ਼ਤ ਨਹੀਂ ਦਿੰਦੀ। ਇਸ ਲਈ ਮੈਂ ਸੋਚਿਆ ਕਿ ਸਰਹੱਦ 'ਤੇ ਜਾ ਕੇ ਹੀ ਜਨਮ ਦਿਨ ਮਨਾਵਾਂ।'' ਦਿਲਾਵਰ ਨੇ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਜਨਮ ਦਿਨ ਮਨ੍ਹਾ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨਾਂ ਅਤੇ ਸਰਕਾਰ ਵਿਚਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਹੁਣ ਤੱਕ 11 ਦੌਰ ਦੀ ਗੱਲਬਾਤ ਹੋ ਚੁਕੀ ਹੈ ਪਰ ਕੁਝ ਹੱਲ ਨਹੀਂ ਨਿਕਲਿਆ। ਇਸ ਵਿਚ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ ਅਤੇ ਕਾਨੂੰਨ ਰੱਦ ਕਰਵਾਉਣ ਦੀ ਮੰਗ 'ਤੇ ਵੀ ਅੜੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਨੂੰਨ ਵਾਪਸੀ ਨਹੀਂ, ਉਦੋਂ ਤੱਕ ਘਰ ਵਾਪਸੀ ਨਹੀਂ ਹੋਵੇਗੀ।