ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਰਾਜਦ ਨੇਤਾਵਾਂ ਅਤੇ ਵਰਕਰਾਂ ਨਾਲ ਧਰਨਾ 'ਤੇ ਬੈਠੇ ਤੇਜਸਵੀ ਯਾਦਵ

Saturday, Dec 05, 2020 - 03:35 PM (IST)

ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਰਾਜਦ ਨੇਤਾਵਾਂ ਅਤੇ ਵਰਕਰਾਂ ਨਾਲ ਧਰਨਾ 'ਤੇ ਬੈਠੇ ਤੇਜਸਵੀ ਯਾਦਵ

ਪਟਨਾ- ਨਵੇਂ ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਅਤੇ ਉਸ ਦੇ ਨੇੜਲੇ ਇਲਾਕਿਆਂ 'ਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ ਪ੍ਰਸ਼ਾਸਨ ਵਲੋਂ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਧਰਨਾ ਦਿੱਤਾ। ਤੇਜਸਵੀ ਨੇ ਇਹ ਧਰਨਾ ਪਟਨਾ ਗਾਂਧੀ ਮੈਦਾਨ ਸਥਿਤ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਦਿੱਤਾ। ਤੇਜਸਵੀ ਨੇ ਟਵੀਟ ਕਰ ਕੇ ਚੁਣੌਤੀ ਦਿੰਦੇ ਹੋਏ ਕਿਹਾ,''ਗੋਡਸੇ ਨੂੰ ਪੂਜਨ ਵਾਲੇ ਲੋਕ ਪਟਨਾ ਪਧਾਰੇ ਹਨ। ਉਨ੍ਹਾਂ ਦੇ ਸਵਾਗਤ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਦੇ ਗਾਂਧੀ ਮੈਦਾਨ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਕੈਦ ਕਰ ਲਿਆ ਤਾਂ ਕਿ ਗਾਂਧੀ ਨੂੰ ਮੰਨਣ ਵਾਲੇ ਲੋਕ ਕਿਸਾਨਾਂ ਦੇ ਸਮਰਥਨ 'ਚ ਗਾਂਧੀ ਜੀ ਦੇ ਸਾਹਮਣੇ ਸੰਕਲਪ ਨਾ ਲੈ ਸਕਣ। ਨਿਤੀਸ਼ ਜੀ, ਉੱਥੇ ਪਹੁੰਚ ਰਿਹਾ ਹਾਂ। ਰੋਕ ਸਕੋ ਤਾਂ ਰੋਕ ਲਵੋ।''

ਇਹ ਵੀ ਪੜ੍ਹੋ : ਸਿੰਘੂ ਸਰਹੱਦ 'ਤੇ ਕਿਸਾਨਾਂ ਨੂੰ ਮਿਲ ਰਹੀ ਹੈ ਡਾਕਟਰੀ ਸਹਾਇਤਾ, ਲੱਗਾ ਮੈਡੀਕਲ ਕੈਂਪ

ਇਸ ਤੋਂ ਬਾਅਦ ਤੇਜਸਵੀ ਯਾਦਵ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾਵਾਂ ਅਤੇ ਵਰਕਰਾਂ ਨਾਲ ਗਾਂਧੀ ਮੈਦਾਨ ਪਹੁੰਚ ਗਏ ਅਤੇ ਗਾਂਧੀ ਮੈਦਾਨ ਦੇ ਗੇਟ ਨੰਬਰ 4 ਦੇ ਬਾਹਰ ਧਰਨੇ 'ਤੇ ਬੈਠ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਆਖ਼ਰਕਾਰ ਪ੍ਰਸ਼ਾਸਨ ਨੇ ਗਾਂਧੀ ਮੈਦਾਨ ਦਾ ਛੋਟਾ ਗੇਟ ਖੋਲ੍ਹ ਦਿੱਤਾ। ਇਸ ਤੋਂ ਬਾਅਦ ਤੇਜਸਵੀ ਯਾਦਵ ਹੋਰ ਨੇਤਾਵਾਂ ਅਤੇ ਵਰਕਰਾਂ ਨਾਲ ਗਾਂਧੀ ਮੂਰਤੀ ਕੋਲ ਪਹੁੰਚੇ ਅਤੇ ਕਿਸਾਨਾਂ ਦੀ ਲੜਾਈ ਲੜਨ ਲਈ ਆਪਣਾ ਸੰਕਲਪ ਪੱਤਰ ਪੜ੍ਹਿਆ। ਯਾਦਵ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਅਤੇ ਕਾਲਾ ਕਾਨੂੰਨ ਦੱਸਦੇ ਹੋਏ ਇਸ ਨੂੰ ਬਿਨਾਂ ਦੇਰੀ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੇ ਕਿਸਾਨ ਅਤੇ ਮਜ਼ਦੂਰ ਵਿਰੋਧੀ ਫੈਸਲਿਆਂ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਹੀ ਸਹਿਭਾਗੀ ਹਨ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕੇਂਦਰ ਸਰਕਾਰ ਅੱਜ ਜੋ ਗੱਲਬਾਤ ਕਰ ਰਹੀ ਹੈ, ਉਹ ਕਾਨੂੰਨ ਬਣਾਉਣ ਤੋਂ ਪਹਿਲਾਂ ਹੋਣੀ ਚਾਹੀਦੀ ਸੀ। ਉਨ੍ਹਾਂ ਨੇ ਸੂਬੇ ਦੇ ਸਾਰੇ ਕਿਸਾਨਾਂ ਅਤੇ ਸੰਗਠਨਾਂ ਤੋਂ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੜਕਾਂ 'ਤੇ ਉਤਰਨ ਦੀ ਅਪੀਲ ਕੀਤੀ ਅਤੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਖੇਤੀਬਾੜੀ ਖੇਤਰ ਨੂੰ ਵੀ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਸਾਜਿਸ਼ ਰਚ ਦਿੱਤੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: PM ਮੋਦੀ ਦੀ ਬੈਠਕ ਖ਼ਤਮ, ਨਵਾਂ ਫਾਰਮੂਲਾ ਪੇਸ਼ ਕਰਨ ਦੀ ਤਿਆਰੀ 'ਚ ਸਰਕਾਰ


author

DIsha

Content Editor

Related News