ਅੰਦੋਲਨਕਾਰੀਆਂ ਨੇ ਦਿੱਲੀ ਵਾਲਿਆਂ ਲਈ ਵੀ ਲਾਏ ਲੰਗਰ, ਕਿਸਾਨਾਂ ਦੇ ਮੁਰੀਦ ਹੋਏ ਦਿੱਲੀ ਦੇ ਵਾਸੀ (ਵੀਡੀਓ)

Friday, Dec 04, 2020 - 11:05 AM (IST)

ਅੰਦੋਲਨਕਾਰੀਆਂ ਨੇ ਦਿੱਲੀ ਵਾਲਿਆਂ ਲਈ ਵੀ ਲਾਏ ਲੰਗਰ, ਕਿਸਾਨਾਂ ਦੇ ਮੁਰੀਦ ਹੋਏ ਦਿੱਲੀ ਦੇ ਵਾਸੀ (ਵੀਡੀਓ)

ਨਵੀਂ ਦਿੱਲੀ- ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ 9ਵਾਂ ਦਿਨ ਹੈ। ਕਿਸਾਨ ਲਗਾਤਾਰ ਦਿੱਲੀ ਦੇ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ। ਇਹ ਤਸਵੀਰਾਂ ਕੁੰਡਲੀ ਬਾਰਡਰ ਦੀਆਂ ਹਨ। ਜਿੱਥੇ ਤਰਨਤਾਰਨ ਤੋਂ ਆਏ ਕਿਸਾਨ ਦਿੱਲੀ ਵਾਲਿਆਂ ਨੂੰ ਵੀ ਲੰਗਰ ਛਕਾ ਰਹੇ ਹਨ। ਉੱਥੇ ਹਰਿਆਣਾ ਤੋਂ ਆਏ ਕਿਸਾਨ ਵੀ ਮੌਜੂਦ ਹਨ। ਜਿਸ ਕਾਰਨ ਦਿੱਲੀ ਵਾਸੀ ਵੀ ਇਨ੍ਹਾਂ ਦੇ ਮੁਰੀਦ ਹੋ ਰਹੇ ਹਨ। ਦਿੱਲੀ 'ਚ ਪਹੁੰਚਿਆ ਹੋਇਆ ਕਿਸਾਨ ਦਿੱਲੀ ਵਾਲਿਆਂ ਨੂੰ ਵੀ ਖਾਣਾ ਖੁਆ ਰਿਹਾ ਹੈ। ਕਿਸਾਨ ਆਪਣੇ ਨਾਲ-ਨਾਲ ਦਿੱਲੀ ਦੇ ਗਰੀਬ ਲੋਕਾਂ ਦਾ ਵੀ ਖੁੱਲ੍ਹੇ ਦਿਲ ਨਾਲ ਢਿੱਡ ਭਰ ਰਹੇ ਹਨ। ਉੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਜਦੋਂ ਵੀ ਕੋਈ ਚੀਜ਼ ਮੰਗੀ ਜਾਂਦੀ ਹੈ ਤਾਂ ਇਹ ਸਾਨੂੰ ਮਨ੍ਹਾ ਨਹੀਂ ਕਰਦੇ ਹਨ।

 

ਇਹ ਵੀ ਪੜ੍ਹੋ : ਸਿਰਸਾ ਨੇ ਕੰਗਨਾ ਰਣੌਤ ਨੂੰ ਭੇਜਿਆ ਕਾਨੂੰਨੀ ਨੋਟਿਸ, ਕਿਹਾ- ਬਿਨਾਂ ਸ਼ਰਤ ਮੰਗੋ ਮੁਆਫ਼ੀ

ਦੱਸਣਯੋਗ ਹੈ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਵੀਰਵਾਰ ਨੂੰ ਕਰੀਬ 8 ਘੰਟੇ ਬੈਠਕ ਚੱਲੀ ਸੀ। ਇਸ ਬੈਠਕ 'ਚ ਵੀ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਕਿਸੇ ਵੀ ਗੱਲ 'ਤੇ ਸਹਿਮਤੀ ਨਹੀਂ ਬਣੀ। ਕਿਸਾਨਾਂ ਵਲੋਂ ਲਗਾਤਾਰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਆਖੀ ਜਾ ਰਹੀ ਹੈ, ਉੱਥੇ ਹੀ ਕੇਂਦਰ ਸਰਕਾਰ ਦੇ ਮੰਤਰੀ ਕਾਨੂੰਨਾਂ 'ਚ ਸੋਧ ਕਰਨ ਨੂੰ ਤਿਆਰ ਹਨ, ਜਿਸ ਨੂੰ ਕਿਸਾਨਾਂ ਵਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਬੈਠਕ ਦੌਰਾਨ ਸਰਕਾਰ ਅਤੇ ਕਿਸਾਨਾਂ ਵਲੋਂ ਆਪਣਾ-ਆਪਣਾ ਪੱਖ ਰੱਖਿਆ ਗਿਆ ਅਤੇ ਸਰਕਾਰ ਵਲੋਂ ਖੁੱਲ੍ਹੇ ਮਨ ਨਾਲ ਚਰਚਾ ਕੀਤੀ। ਕਿਸਾਨਾਂ ਨਾਲ ਅਗਲੀ ਬੈਠਕ ਹੁਣ 5 ਦਸੰਬਰ ਨੂੰ ਦੁਪਹਿਰ 2 ਵਜੇ ਰੱਖੀ ਗਈ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਿੰਘੂ ਬਾਰਡਰ 'ਤੇ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ

ਨੋਟ : ਕਿਸਾਨ ਦਿੱਲੀ ਵਾਲਿਆਂ ਨੂੰ ਵੀ ਛਕਾ ਰਹੇ ਹਨ ਲੰਗਰ, ਕੁਮੈਂਟ ਬਾਕਸ 'ਚ ਦੱਸੋ ਆਪਣੀ ਰਾਏ


author

DIsha

Content Editor

Related News