3 ਸਾਲ ਦੀ ਉਮਰ 'ਚ ਯੋਗ ਦੇ 35 ਵੱਖ-ਵੱਖ ਆਸਨ ਕਰ ਕੇ ਇਸ ਬੱਚੀ ਨੇ ਬਣਾਇਆ 'ਵਰਲਡ ਰਿਕਾਰਡ' (ਵੀਡੀਓ)

Friday, Jul 23, 2021 - 01:28 PM (IST)

3 ਸਾਲ ਦੀ ਉਮਰ 'ਚ ਯੋਗ ਦੇ 35 ਵੱਖ-ਵੱਖ ਆਸਨ ਕਰ ਕੇ ਇਸ ਬੱਚੀ ਨੇ ਬਣਾਇਆ 'ਵਰਲਡ ਰਿਕਾਰਡ' (ਵੀਡੀਓ)

ਨਵੀਂ ਦਿੱਲੀ- 2 ਸਾਲ ਦੀ ਉਮਰ ਤੋਂ ਯੋਗ ਕਰ ਰਹੀ ਵਾਨਿਆ ਸ਼ਰਮਾ ਬਹੁਤ ਹੀ ਆਸਾਨੀ ਨਾਲ ਲਗਭਗ 40 ਦੇ ਕਰੀਬ ਯੋਗ ਆਸਨ ਕਰ ਲੈਂਦੀ ਹੈ। ਜਦੋਂ ਉਹ 2 ਸਾਲ 6 ਮਹੀਨੇ ਦੀ ਸੀ, ਉਦੋਂ ਇਕ ਕੌਮਾਂਤਰੀ ਯੋਗ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰ ਕੇ ਸਾਰਿਆਂ ਦਾ ਦਿਲ ਜਿੱਤਿਆ ਸੀ। ਵਾਨਿਆ ਨੇ 3 ਸਾਲ 4 ਮਹੀਨੇ 29 ਦਿਨ 'ਚ ਇੰਡੀਆ ਬੁੱਕ ਆਫ਼ ਰਿਕਾਰਡ 'ਚ ਨਾਮ ਦਰਜ ਕਰਾਇਆ ਸੀ। ਉੱਥੇ ਹੀ 3 ਸਾਲ 5 ਮਹੀਨੇ 7 ਦਿਨਾਂ 'ਚ ਏਸ਼ੀਆ ਬੁੱਕ ਆਫ਼ ਰਿਕਾਰਡ ਅਤੇ 3 ਸਾਲ 6 ਮਹੀਨੇ 'ਚ ਜੀਨੀਅਸ ਬੁੱਕ ਆਫ਼ ਰਿਕਾਰਡ ਅਤੇ ਹੁਣ ਉਸ ਨੇ 3 ਸਾਲ 6 ਮਹੀਨੇ ਅਤੇ 10 ਦਿਨ ਦੀ ਉਮਰ 'ਚ ਪੂਰੇ ਭਾਰਤ ਦਾ ਨਾਮ ਰੋਸ਼ਨ ਕਰ ਕੇ ਵਰਲਡ ਰਿਕਾਰਡ ਬਣਾ ਲਿਆ ਹੈ।

ਯੋਗ ਗੁਰੂ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੇ ਵੀ ਵਾਨਿਆ ਦੀ ਤਾਰੀਫ਼ ਕੀਤੀ ਹੈ। ਵਾਨਿਆ ਮੁਸ਼ਕਲ ਆਸਨ ਇੰਨੀ ਆਸਾਨੀ ਨਾਲ ਕਰ ਲੈਂਦੀ ਹੈ ਕਿ ਸਾਰੇ ਉਸ ਦੇ ਹੁਨਰ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਵਾਨਿਆ ਨੇ 10 ਜੁਲਾਈ 2021 ਨੂੰ 'ਸਭ ਤੋਂ ਘੱਟ ਉਮਰ 'ਚ ਜ਼ਿਆਦਾ ਯੋਗ ਆਸਨ ਕਰਨ' ਦਾ ਵਿਸ਼ਵ ਰਿਕਾਰਡ ਹਾਸਲ ਕੀਤਾ ਹੈ। 3 ਸਾਲ 6 ਮਹੀਨੇ 10 ਦਿਨ ਦੀ ਵਾਨਿਆ ਨੇ ਯੋਗ ਦੇ 35 ਵੱਖ-ਵੱਖ ਆਸਨ ਕੀਤੇ ਅਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਲਈ ਇਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ।

PunjabKesari

ਇਹ ਵੀ ਪੜ੍ਹੋ : 3 ਸਾਲ ਦੀ ਉਮਰ 'ਚ ਬਣਾਇਆ ਇੰਡੀਆ ਬੁੱਕ ਆਫ਼ ਰਿਕਾਰਡ, ਓਲੰਪਿਕ 'ਚ ਜਿੱਤਣ ਲਈ ਅਰੰਭੀ ਤਿਆਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News