ਬਹੁਪੱਖੀ ਹੁਨਰ ਦਾ ਮਾਲਕ ਹੈ ਇਹ ਮੁੰਡਾ, 16 ਸਾਲ ਦੀ ਉਮਰ ’ਚ ਪੋਸਟ ਗ੍ਰੈਜੂਏਸ਼ਨ ਕਰ ਰਚਿਆ ਇਤਿਹਾਸ

Saturday, Dec 10, 2022 - 03:11 PM (IST)

ਤੇਲੰਗਾਨਾ- ਨਿੱਕੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਅਜਿਹੀ ਹੀ ਇਕ ਉਦਾਹਰਣ ਬਣ ਕੇ ਉੱਭਰਿਆ ਹੈ ਅਗਸਤਿਆ ਜਾਇਸਵਾਲ। ਅਗਸਤਿਆ ਨੇ ਛੋਟੀ ਉਮਰ ’ਚ ਵੱਡਾ ਕੰਮ ਕਰ ਵਿਖਾਇਆ ਹੈ। ਮਹਿਜ 16 ਸਾਲ ਦੀ ਉਮਰ ਵਿਚ ਜਾਇਸਵਾਲ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਹ ਅਜਿਹਾ ਕਰਨ ਵਾਲਾ ਭਾਰਤ ਦਾ ਪਹਿਲਾ ਨੌਜਵਾਨ ਮੁੰਡਾ ਹੈ। ਇਸ ਤੋਂ ਪਹਿਲਾਂ ਉਸ ਨੇ ਸਭ ਤੋਂ ਘੱਟ ਉਮਰ ’ਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਸੀ। 

ਇਹ ਵੀ ਪੜ੍ਹੋ- ਹਿਮਾਚਲ: ਮੰਡੀ ’ਚ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਬੰਦ

ਅਗਸਤਿਆ ਨੇ ਪ੍ਰਾਪਤੀ ਲਈ ਮਾਪਿਆਂ ਨੂੰ ਦਿੱਤਾ ਸਿਹਰਾ

ਅਗਸਤਿਆ ਜਾਇਸਵਾਲ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੱਤਾ ਹੈ। ਆਪਣੀ ਇਸ ਪ੍ਰਾਪਤੀ ’ਤੇ ਅਗਸਤਿਆ ਨੇ ਕਿਹਾ ਕਿ ਮੇਰੇ ਮਾਤਾ-ਪਿਤਾ ਮੇਰੇ ਅਧਿਆਪਕ ਹਨ। ਪਿਤਾ ਅਸ਼ਵਨੀ ਕੁਮਾਰ ਜਾਇਸਵਾਲ ਅਤੇ ਮਾਂ ਭਾਗਿਆਲਕਸ਼ਮੀ ਜਾਇਸਵਾਲ ਦੇ ਸਮਰਥਨ ਨਾਲ ਮੈਂ ਸਫ਼ਲਤਾ ਹਾਸਲ ਕੀਤੀ। ਦੱਸ ਦੇਈਏ ਕਿ ਅਗਸਤਿਆ ਨੇ ਉਸਮਾਨੀਆ ਯੂਨੀਵਰਸਿਟੀ ਤੋਂ 16 ਸਾਲ ਦੀ ਉਮਰ ’ਚ ਐੱਮ. ਏ. ਸਮਾਜਸ਼ਾਸਤਰ ’ਚ ਪੋਸਟ-ਗਰੈਜੂਏਸ਼ਨ ਪੂਰੀ ਕੀਤੀ ਹੈ।

ਇਹ ਵੀ ਪੜ੍ਹੋ- ਪਿਆਰ ’ਚ ਅੰਨ੍ਹੀ ਹੋਈ ਭੈਣ ਨੇ ਮਰਵਾਇਆ ਸਕਾ ਭਰਾ, ਪੁਲਸ ਨੂੰ ਖੂਹ ’ਚੋਂ ਮਿਲੀ ਸਿਰ ਵੱਢੀ ਲਾਸ਼

PunjabKesari

9 ਸਾਲ ਦੀ ਉਮਰ ’ਚ 10ਵੀਂ ਅਤੇ 14 ਸਾਲ ਦੀ ਉਮਰ ’ਚ ਕੀਤੀ ਗ੍ਰੈਜੂਏਸ਼ਨ

ਅਗਸਤਿਆ ਨੇ ਮਹਿਜ 14 ਸਾਲ ਦੀ ਉਮਰ ’ਚ ਬੀ. ਏ. ਮਾਸ-ਕਮਿਊਨਿਕੇਸ਼ਨ ਐਂਡ ਜਰਨਲਿਜ਼ਮ ’ਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਸੀ। ਭਾਰਤ ਦੇ ਸਭ ਤੋਂ ਘੱਟ ਉਮਰ ’ਚ ਇਹ ਪ੍ਰਾਪਤੀ ਕਰਨ ਵਾਲੇ ਨੌਜਵਾਨ ਹਨ। ਉਨ੍ਹਾਂ ਨੇ 9 ਸਾਲ ਦੀ ਉਮਰ ’ਚ ਤੇਲੰਗਾਨਾ ਬੋਰਡ ਤੋਂ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ।

ਇਹ ਵੀ ਪੜ੍ਹੋ- ਇਤਰ ਕਾਰੋਬਾਰੀ ਪਿਊਸ਼ ਜੈਨ ਨੂੰ 496 ਕਰੋੜ ਰੁਪਏ ਦਾ ਟੈਕਸ ਜਮ੍ਹਾ ਕਰਵਾਉਣ ਦਾ ਨੋਟਿਸ

PunjabKesari

ਅਗਸਤਿਆ ਕੋਲ ਹੈ ਦੋਹਾਂ ਹੱਥਾਂ ਨਾਲ ਲਿਖਣ ਦੀ ਕਲਾ

ਅਗਸਤਿਆ ਜਾਇਸਵਾਲ ਬਹੁਪੱਖੀ ਹੁਨਰ ਦੇ ਧਨੀ ਹਨ, ਜੋ ਸਿਰਫ 1.72 ਸਕਿੰਟ ’ਚ A ਤੋਂ Z ਅੱਖਰ ਟਾਈਪ ਕਰ ਸਕਦੇ ਹਨ। ਉਹ ਦੋਹਾਂ ਹੱਥਾਂ ਨਾਲ ਲਿਖ ਸਕਦੇ ਹਨ। ਜਾਇਸਵਾਲ ਨੈਸ਼ਨਲ ਪੱਧਰ ਦੇ ਟੇਬਲ ਟੈਨਿਸ ਖਿਡਾਰੀ ਹਨ।


Tanu

Content Editor

Related News