ਸਰਜੀਕਲ ਸਟ੍ਰਾਈਕ ਤੋਂ ਬਾਅਦ ਵਾਰਾਣਸੀ ''ਚ ਲੋਕਾਂ ਨੇ ਇੰਝ ਜ਼ਾਹਿਰ ਕੀਤੀ ਖੁਸ਼ੀ

02/26/2019 1:05:21 PM

ਨਵੀਂ ਦਿੱਲੀ-ਅੱਜ ਭਾਰਤ ਦੀ ਹਵਾਈ ਫੌਜ ਨੇ ਸਵੇਰਸਾਰ POK 'ਚ ਬਣੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਤੋਂ ਬਾਅਦ ਦੇਸ਼ ਭਰ 'ਚ ਲੋਕਾਂ 'ਚ ਖੁਸ਼ੀਆਂ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਦਾ ਅਸਰ ਪੀ. ਐੱਮ. ਮੋਦੀ ਦੇ ਸੰਸਦੀ ਖੇਤਰ ਵਾਰਾਣਸੀ 'ਚ ਵੀ ਦੇਖਣ ਨੂੰ ਮਿਲੀ ਹੈ, ਜਿੱਥੇ ਭਾਜਪਾ ਵਰਕਰਾਂ ਸੜਕਾਂ 'ਤੇ ਆ ਕੇ ਜਸ਼ਨ ਮਨਾਉਂਦੇ ਦੇਖੇ ਗਏ। ਰਿਪੋਰਟ ਮੁਤਾਬਕ ਵਾਰਾਣਸੀ ਦੇ ਮਹਿਸੂਰਗੰਜ ਇਲਾਕੇ 'ਚ ਦਰਜ਼ਨਾਂ ਦੀ ਗਿਣਤੀ 'ਚ ਭਾਜਪਾ ਖੇਤਰੀ ਕੈਂਟ ਤੋਂ ਭਾਜਪਾ ਵਿਧਾਇਕ ਸੌਰਭ ਸ਼੍ਰੀਵਾਸਤਵ ਦੀ ਅਗਵਾਈ 'ਚ ਏਅਰ ਸਟ੍ਰਾਈਕ ਦਾ ਪੋਸਟਰ ਜਾਰੀ ਕਰ ਕੇ ਬਹਾਦਰੀ ਲਈ ਰੈਲੀ ਕੀਤੀ ਅਤੇ ਪੀ. ਐੱਮ. ਮੋਦੀ ਦੇ ਰੂਪ ਦਾ ਮਖੌਟਾ ਪਹਿਨ ਕੇ ਇਕ ਵਰਕਰ ਦਾ ਮੂੰਹ ਵੀ ਮਿੱਠਾ ਕਰਵਾਇਆ ਅਤੇ ਆਪਸ 'ਚ ਵੀ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਇਸ ਤੋਂ ਇਲਾਵਾ ਰੈਲੀ ਦੌਰਾਨ ਪੂਰੇ ਰਸਤੇ 'ਚ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਸ਼ਹਿਰ ਦੇ ਦਾਲਮੰਡੀ ਇਲਾਕੇ 'ਚ ਵੀ ਮੁਸਲਿਮ ਸਮੁਦਾਇ ਦੇ ਲੋਕਾਂ ਨੇ ਏਅਰ ਸਟ੍ਰਾਇਕ ਦੀ ਖਬਰ ਸੁਣਦੇ ਹੀ ਸੜਕਾਂ ਅਤੇ ਗਲੀਆਂ 'ਚ ਆਤਿਸ਼ਬਾਜੀ ਕਰ ਕੇ ਦੀਵਾਲੀ ਮਨਾਉਣੀ ਸ਼ੁਰੂ ਕਰ ਦਿੱਤੀ।


Iqbalkaur

Content Editor

Related News