ਪਾਕਿ ਦੀ ਨਾਪਾਕ ਹਰਕਤ, ਐੱਫ-16 ਨੇ ਕੀਤਾ ਭਾਰਤੀ ਜਹਾਜ਼ ਦਾ ਪਿੱਛਾ

10/17/2019 7:43:03 PM

ਨਵੀਂ ਦਿੱਲੀ — ਪਿਛਲੇ ਮਹੀਨੇ ਪਾਕਿਸਤਾਨੀ ਏਅਰਫੋਰਸ ਨੇ ਕੁਝ ਅਜਿਹਾ ਕੀਤਾ, ਜਿਸ ਨਾਲ ਭਾਰਤ ਤੇ ਪਾਕਿਸਤਾਨ 'ਚ ਜਾਰੀ ਤਣਾਅ ਹੋਰ ਵਧ ਸਕਦਾ ਸੀ। ਬਾਲਾਕੋਟ ਏਅਰ ਸਟ੍ਰਾਇਕ ਦਾ ਜੋਖਿਮ ਪਾਕਿਸਤਾਨ ਫੌਜ ਤੇ ਸਰਕਾਰ ਹਾਲੇ ਤਕ ਨਹੀਂ ਭੁੱਲ ਸਕੇ ਹਨ। ਇਸ ਦਾ ਤਾਜ਼ਾ ਉਦਾਹਰਣ ਬੀਤੇ ਮਹੀਨੇ ਦੇਖਣ ਨੂੰ ਮਿਲਿਆ। ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੀਆਂ ਖਬਰਾਂ ਵਿਚਾਲੇ ਗੁਆਂਢੀ ਦੇਸ਼ ਦੀ ਇਕ ਹੋਰ ਨਾਪਾਕ ਹਰਕਤ ਦਾ ਖੁਲਾਸਾ ਹੋਇਆ ਹੈ। ਦਰਅਸਲ ਪਾਕਿਸਤਾਨੀ ਐੱਫ-16 ਲੜਾਕੂ ਜਹਾਜ਼ਾਂ ਨੇ ਪਿਛਲੇ ਮਹੀਨੇ ਆਪਣੇ ਹਵਾਈ ਖੇਤਰ 'ਚ ਕਰੀਬ ਇਕ ਘੰਟੇ ਤਕ ਕਾਬੂਲ ਜਾਣ ਵਾਲੇ ਸਪਾਇਸ ਜੈੱਟ ਦੇ ਯਾਤਰੀ ਜਹਾਜ਼ ਨੂੰ ਘੇਰ ਕੇ ਰੱਖਿਆ। ਇਹੀਂ ਨਹੀਂ ਉਸ ਦੇ ਪਾਇਲਟ ਨੂੰ ਉਸ ਦੀ ਉੱਚਾਈ ਘੱਟ ਕਰਨ ਅਤੇ ਜਹਾਜ਼ ਦੇ ਵੇਰਵਿਆਂ ਨਾਲ ਉਨ੍ਹਾਂ ਰਿਪੋਰਟ ਕਰਨ ਲਈ ਕਿਹਾ। ਇਹ ਪਾਕਿਸਤਾਨੀ ਹਵਾਈ ਫੌਜ ਦੀ ਜਲਦਬਾਜੀ ਸੀ ਜਾਂ ਡਰ ਪਰ ਜੇਕਰ ਥੋੜ੍ਹੀ ਜਿਹੀ ਵੀ ਗਲਤੀ ਹੋ ਜਾਂਦੀ ਤਾਂ ਅੰਜਾਮ ਬਹੁਤ ਮਾੜਾ ਹੋ ਸਕਦਾ ਸੀ।

ਇਹ ਘਟਨਾ 23 ਸਤੰਬਰ ਨੂੰ ਹੋਈ ਸੀ ਅਤੇ ਇਸ ਘਟਨਾ 'ਚ ਸ਼ਾਮਲ ਸਪਾਇਸ ਜੈੱਟ ਫਲਾਇਟ ਐੱਸ.ਜੀ.-21 ਸੀ, ਜੋ ਕਾਬੁਲ ਲਈ ਦਿੱਲੀ ਤੋਂ ਰਵਾਨਾ ਹੋਈ ਸੀ। ਇਸ 'ਚ ਕਰੀਬ 120 ਯਾਤਰੀ ਸਵਾਰ ਸਨ। ਇਸ ਤੋਂ ਵੀ ਜ਼ਿਆਦਾ ਮਹੱਤਵੂਪਰਨ ਗੱਲ ਇਹ ਹੈ ਕਿ ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਪਾਕਿਸਤਾਨ ਦਾ ਹਵਾਈ ਖੇਤਰ ਭਾਰਤ ਲਈ ਬੰਦ ਨਹੀਂ ਸੀ।


Inder Prajapati

Content Editor

Related News